ਚੱਢਾ ਧੜਾ ਨਿਮੋਸ਼ੀਜਨਕ ਹਾਰ ਦੇਖਦਿਆਂ ਚੋਣ ਪ੍ਰਕ੍ਰਿਆ 'ਚ ਵਿਘਣ ਪਾ ਕੇ ਚੋਣਾਂ ਅਗੇ ਪਾਉਣ ਦੀ ਤਾਕ 'ਚ : ਨਿਰਮਲ ਸਿੰਘ ਧੜਾ।
ਦੀਵਾਨ 'ਚ ਬੀਤੇ ਦੌਰਾਨ ਹੋਈਆਂ ਬੇਨਿਯਮੀਆਂ ਪ੍ਰਤੀ ਵਿਰੋਧੀਆਂ ਦੀ ਚੁੱਪੀ 'ਤੇ ਪ੍ਰਗਟਾਈ ਹੈਰਾਨੀ।

ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ਪ੍ਰਤੀ ਚੋਣ ਪ੍ਰਚਾਰ 'ਚ ਮੋਹਰੀ ਅਤੇ ਪ੍ਰਧਾਨਗੀ
ਉਮੀਦਵਾਰ ਨਿਰਮਲ ਸਿੰਘ ਦੇ ਹਮਾਇਤੀ ਦੀਵਾਨ ਮੈਬਰਾਂ ਨੇ ਚੱਢਾ ਧੜੇ 'ਤੇ ਆਪਣੀ ਨਿਮੋਸ਼ੀਜਨਕ
ਹਾਰ ਨੂੰ ਦੇਖ ਕੇ ਚੋਣਾਂ ਨੂੰ ਅਗੇ ਪਾਉਣ ਲਈ ਚੋਣ ਪ੍ਰਕ੍ਰਿਆ 'ਚ ਅੜਿਚਨ ਪਾਉਣ ਦੇ ਦੋਸ਼
ਲਾਏ ਹਨ।
ਦੀਵਾਨ ਦੇ ਮੈਬਰਾਂ ਪ੍ਰੋ: ਹਰੀ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਮਰਵਾਹ ਅਤੇ ਮਨਮੋਹਨ ਸਿੰਘ ਨੇ ਕਿਹਾ ਕਿ ਚੱਢਾ ਧੜੇ ਵਲੋਂ ਚੋਣਾਂ 'ਚ ਸਾਜਿਸ਼ੀ ਵਿਘਣ ਪਾਉਣ ਦੇ ਬਾਵਜੂਦ 2 ਦਸੰਬਰ ਨੂੰ ਹੀ ਹਰ ਹਾਲ 'ਚ ਚੋਣ ਕਰਾਉਣ ਦੀ ਚੋਣ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ। ਉਹਨਾਂ ਪਲਟ ਵਾਰ ਕਰਦਿਆਂ ਕਿਹਾ ਕਿ ਚੱਢਾ ਧੜੇ ਨੂੰ ਪਤਾ ਲਗ ਚੁਕਾ ਹੈ ਕਿ ਉਹ ਹਾਰੀ ਹੋਈ ਲੜਾਈ ਲੜ ਰਹੇ ਹਨ, ਇਸ ਲਈ ਉਹ ਵੋਟਰ ਸੂਚੀਆਂ ਦਾ ਬਹਾਨਾ ਬਣਾ ਕੇ ਚੋਣਾਂ ਨੂੰ ਟਾਲਣਾ ਚਾਹੁੰਦੇ ਹਨ, ਪਰ ਅਜਿਹਾ ਨਹੀਂ ਹੋਣ ਦਿਤਾ ਜਾਵੇਗਾ। ਉਹਨਾਂ ਜਾਅਲੀ ਵੋਟਾਂ ਜਾਂ ਵੋਟਾਂ ਬਣਾਉਣ 'ਚ ਬੇਨਿਯਮੀਆਂ ਬਾਰੇ ਵਿਰੋਧੀ ਧਿਰ ਵਲੋਂ ਲਾਏ ਗਏ ਦੋਸ਼ਾਂ ਅਤੇ ਤਰਕ ਨੂੰ ਮੂਲੋਂ ਰੱਦ ਕੀਤਾ। ਉਹਨਾਂ ਕਿਹਾ ਕਿ ਬੀਤੇ ਦੌਰਾਨ ਦੀਵਾਨ ਨਾਲ ਜੋ ਵੀ ਕੁਝ ਵਾਪਰਿਆ ਅਤੇ ਸਿੱਖ ਕੌਮ ਨੂੰ ਨਮੋਸ਼ੀ ਸਹਿਣੀ ਪਈ, ਨਤੀਜਾ ਇਹ ਕਿ ਹੁਣ ਲੋਕ ਇਨਾਂ ਤੌਂ ਜਵਾਬ ਮੰਗ ਦੇ ਹਨ। ਵਿਰੋਧੀ ਧਿਰ ਨੂੰ ਸੰਗਤ ਅਤੇ ਦੀਵਾਨ ਦੇ ਮੈਬਰਾਂ ਵਲੋਂ ਸਮਰਥਨ ਨਾ ਮਿਲਣ 'ਤੇ ਉਨਾਂ ਵਲੋਂ ਜਾਅਲੀ ਵੋਟਾਂ ਦਾ ਵਾਵੇਲਾ ਖੜਾ ਕਰਨ ਦੀ ਇਹ ਇਕ ਨਾਕਾਮ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਲੋਕਲ ਕਮੇਟੀ ਨੂੰ ਕਲਾਜ਼ 17 ਤਹਿਤ ਨਵੇਂ ਮੈਬਰ ਬਣਾਉਣ ਦੇ ਅਧਿਕਾਰ ਹਾਸਲ ਹਨ, ਜਿਸ ਦੀ ਲੋਕਲ ਕਮੇਟੀਆਂ ਨੇ ਵਰਤੋਂ ਕੀਤੀ ਹੈ। ਉਹਨਾਂ ਵਿਰੋਧੀਆਂ ਨੂੰ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਨਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਨਾਂ ਦੇ ਕਈ ਮੈਬਰ ਦੀਵਾਨ ਨੂੰ ਬਿਨਾ ਕੋਈ ਦਰਖਾਸਤ ਦਿਤਿਆਂ ਹੀ ਕਾਨਪੁਰ ਮੀਟਿੰਗ 'ਚ ਨਿਯਮਾਂ ਦੇ ਬਿਲਕੁਲ ਉਲਟ ਜਾ ਕੇ ਮੈਬਰ ਬਣਾ ਲਏ ਗਏ ਸਨ। ਜਿਨਾਂ ਦੀ ਮੈਬਰਸ਼ਿਪ ਫਾਰਮ ਭਰਨ ਦੀ ਰਸਮੀ ਕਾਰਵਾਈ ਬਾਅਦ 'ਚ ਕੀਤੀ ਗਈ। ਉਨਾਂ ਆਪਣੇ ਵਿਰਧੀਆਂ 'ਤੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਬੀਤੇ ਦੌਰਾਨ ਉਨਾਂ ਦੇ ਇਕ ਵਿਵਾਦਿਤ ਪ੍ਰਧਾਨ ਵਲੋਂ ਆਪਣੇ ਇਕ ਮੁੰਡੇ ਨੂੰ ਦੀਵਾਨ ਦਾ ਮੀਤ ਪ੍ਰਧਾਨ , ਦੂਜੇ ਨੂੰ ਐਡੀਸ਼ਨਲ ਆਨਰੇਰੀ ਸਕਤਰ, ਭਾਣਜਾ ਅਤੇ ਪਰਿਵਾਰਕ ਔਰਤਾਂ ਤੋਂ ਇਲਾਵਾ ਨੌਕਰਾਂ ਤੱਕ ਨੂੰ ਵੀ ਮੈਬਰ ਬਣਾ ਲਏ ਗਏ ਅਤੇ ਨਜਦੀਕੀ ਰਿਸ਼ਤੇਦਾਰ(ਜਵਾਈ) ਆਦਿ ਨੂੰ ਬਾਹਰਲੀ ਸਟੇਟ ਦਾ ਲੋਕਲ ਕਮੇਟੀ ਪ੍ਰਧਾਨ ਬਣਾ ਦਿਤਾ ਗਿਆ, ਜੋ ਕਿ ਇਨਾਂ 'ਚ ਕਈ ਤਾਂ ਪਤਿਤ ਵੀ ਸਨ ਬਾਰੇ ਅਜ ਤੱਕ ਕਿਉਂ ਚੁੱਪ ਹਨ। ਕੀ ਇਹ ਸਭ ਜਾਇਜ਼ ਸੀ?। ਡਾ: ਸੰਤੋਖ ਸਿੰਘ ਨੂੰ ਦੀਵਾਨ ਤੋਂ ਗੈਰ ਸਿਧਾਂਤਕ ਤਰੀਕੇ ਨਾਲ ਬਾਹਰ ਕਰਨ ਲਈ ਮੁੰਬਈ ਵਿਖੇ ਵਿਰੋਧੀਆਂ ਵਲੋਂ ਟਿੱਲ ਦਾ ਜੋਰ ਲਾਇਆ ਗਿਆ। ਕੀ ਇਹ ਜਾਇਜ਼ ਸੀ। ਉਹਨਾਂ ਕਿਹਾ ਕਿ ਦੀਵਾਨ ਦੇ ਪਤਿਤ ਮੈਬਰਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ , ਚੋਣ ਅਧਿਕਾਰੀਆਂ ਨੂੰ ਇਸ ਦੀ ਸਖਤੀ ਨਾਲ ਪਾਲਣ ਕਰਾਇਆ ਜਾਣਾ ਚਾਹੀਦਾ ਹੈ।

No comments:
Post a Comment