https://youtu.be/ydxbMbnvpWs
ਸ.ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜ਼ਾ ਦੇਣ ਲਈ
ਸ.ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜ਼ਾ ਦੇਣ ਲਈ
ਭਾਜਪਾ ਦੇ ਸੀਨੀਅਰ ਆਗੂ ਛੀਨਾ ਨੇ ਕੇਂਦਰੀ ਵਿੱਤ ਮੰਤਰੀ ਜੇਤਲੀ ਨਾਲ ਕੀਤੀ ਮੁਲਾਕਾਤ
ਕਰਤਾਰਪੁਰ ਕੋਰੀਡੋਰ ਲਈ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
ਅੰਮ੍ਰਿਤਸਰ,
25 ਨਵੰਬਰ ( )-ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ
ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਧਰਮ ਦੇ
ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਤਾਰਪੁਰ
ਕੋਰੀਡੋਰ ਖੋਲ•ਣ ਦੀ ਪਹਿਲ ਲਈ ਕੇਂਦਰ ਦੀ ਐਨ. ਡੀ. ਏ. ਸਰਕਾਰ ਦਾ ਧੰਨਵਾਦ ਕੀਤਾ। ਦੋਵੇਂ
ਆਗੂਆਂ ਨੇ ਗੁਰਦਾਸਪੁਰ ਜ਼ਿਲ•ੇ ਦੇ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਸਾਹਿਬ ਕੋਰੀਡੋਰ ਦੇ
ਆਉਣ ਵਾਲੇ ਫ਼ਾਊਂਡੇਸ਼ਨ ਸਮਾਰੋਹ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਜਿਥੇ ਸ੍ਰੀ ਗੁਰੂ ਨਾਨਕ
ਦੇਵ ਜੀ ਨੇ ਆਪਣੇ ਜੀਵਨ ਦੇ ਕਈ ਸਾਲ ਬਤੀਤ ਕੀਤੇ ਸਨ, ਲਈ ਸ਼ਰਧਾਲੂਆਂ ਨੂੰ ਬਿਨ•ਾਂ
ਮੁਸ਼ਕਿਲ ਦੇ ਲਾਂਘੇ ਨੂੰ ਖੋਲ•ੇ ਜਾਣ ਲਈ ਕਾਨੂੰਨ ਤਹਿਤ ਵੱਖ-ਵੱਖ ਮੁੱਦਿਆਂ 'ਤੇ ਵੀ ਚਰਚਾ
ਕੀਤੀ ਗਈ।
ਇਸ
ਮੌਕੇ ਸ੍ਰੀ ਜੇਤਲੀ ਨੇ ਸ: ਛੀਨਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ
ਕਰਤਾਰਪੁਰ ਸਾਹਿਬ ਕੋਰੀਡੋਰ ਖੋਲ•ਣ ਸਬੰਧੀ ਪਹਿਲ ਕਰਨ 'ਤੇ ਆਪਣੇ ਆਪ 'ਚ ਮਾਣ ਮਹਿਸੁਸ ਕਰ
ਰਹੀ ਹੈ। ਪਿਛਲੀ ਯੂ. ਪੀ. ਏ. ਸਰਕਾਰ ਨੇ ਕੋਰੀਡੋਰ ਦੇ ਪ੍ਰਸਤਾਵ ਨੂੰ ਠੰਡੇ ਬਸਤੇ 'ਚ
ਪਾ ਦਿੱਤਾ ਸੀ। ਇਸ ਮੌਕੇ ਛੀਨਾ ਨੇ ਦੱਸਿਆ ਕਿ ਸ੍ਰੀ ਜੇਤਲੀ ਨੇ ਭਾਰਤੀ ਸਰਹੱਦ ਦਾ ਦੌਰਾ
ਕੀਤਾ ਸੀ ਤੇ 2016 'ਚ ਪਾਕਿਸਤਾਨ ਇਲਾਕੇ 'ਚ ਸਥਿਤ ਗੁਰਧਾਮ ਨੂੰ ਵੇਖਿਆ ਸੀ ਉਦੋਂ ਉਨ•ਾਂ
ਕੋਲ ਕੇਂਦਰੀ ਰੱਖਿਆ ਮੰਤਰੀ ਦਾ ਅਹੁਦਾ ਵੀ ਸੀ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ
ਭਾਰਤ-ਪਾਕਿ ਵੰਡ ਤੋਂ ਬਾਅਦ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ
ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਆਗਮਨ ਮੌਕੇ ਸਿੱਖਾਂ ਨੂੰ ਕਰਤਾਰਪੁਰ ਲਾਂਘਾ
ਖੋਲ•ਣ ਸਬੰਧੀ ਤੋਹਫ਼ਾ ਪ੍ਰਦਾਨ ਕੀਤਾ ਹੈ, ਜਿਸ ਸਬੰਧੀ ਸਮੂਹ ਜਗਤ ਵੱਲੋਂ ਬੜ•ੇ ਚਿਰਾਂ ਦੀ
ਮੰਗ ਸੀ।
ਸ:
ਛੀਨਾ ਨੇ ਸ੍ਰੀ ਜੇਤਲੀ ਨਾਲ ਸਰਹੱਦ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਦੀਆਂ ਮੁਸ਼ਕਿਲਾਂ
ਬਾਰੇ ਵੀ ਚਰਚਾ ਕੀਤੀ। ਉਨ•ਾਂ ਸ੍ਰੀ ਜੇਤਲੀ ਨੂੰ ਕਿਹਾ ਕਿ ਪੰਜਾਬ ਦੇ ਸਰਹੱਦੀ ਖੇਤਰ ਦਾ
ਇਕ ਵਾਰ ਫ਼ਿਰ ਦੌਰ ਕਰਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਵੇਖ ਕੇ ਹੱਲ
ਕੱਢਣ ਲਈ ਕਦਮ ਚੁੱਕਣ। ਉਨ•ਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਖੋਲ•ਣ
ਲਈ ਪਹਿਲਕਦਮੀ ਕਰਕੇ ਸਿੱਖਾਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਕਰਤਾਰਪੁਰ
ਸਾਹਿਬ ਸਿੱਖਾਂ ਦੀ ਸ਼ਰਧਾ ਦਾ ਪ੍ਰਤੀਕ ਹੈ। ਪਾਕਿਸਤਾਨ 'ਚ ਸਥਿਤ ਵਿਛੜੇ ਗੁਰਧਾਮਾਂ ਦੇ
ਦਰਸ਼ਨ ਦੀਦਾਰ ਲਈ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ।
No comments:
Post a Comment