Wednesday, November 28, 2018

ਚੀਫ ਖਾਲਸਾ ਦੀਵਾਨ ਦੀ ਚੋਣ 2 ਦਸੰਬਰ ਨੂੰ ਹੀ ਕਰਾਉਣ ਦਾ ਫੈਸਲਾ ਸਵਾਗਤਯੌਗ : ਨਿਰਮਲ ਸਿੰਘ ਧੜਾ

          ਚੀਫ ਖਾਲਸਾ ਦੀਵਾਨ ਦੀ ਚੋਣ 2 ਦਸੰਬਰ ਨੂੰ ਹੀ ਕਰਾਉਣ ਦਾ ਫੈਸਲਾ ਸਵਾਗਤਯੌਗ : ਨਿਰਮਲ ਸਿੰਘ ਧੜਾ
                ਅਗਜੈਕਟਿਵ ਦੇ ਫੈਸਲੇ ਨਾਲ ਚੋਣ ਅਗੇ ਪਾਉਣ ਦੀ ਵਿਰੋਧੀਆਂ ਦੀ ਸਾਜ਼ਿਸ਼ ਨਾਕਾਮ ਰਹੀ। 
ਨਿਰਮਲ ਸਿੰਘ ਧੜਾ

ਅਮ੍ਰਿਤਸਰ 28 ਨਵੰਬਰ (      ) ਚੀਫ ਖਾਲਸਾ ਦੀਵਾਨ ਦੀ ਚੋਣ ਨੂੰ ਲੈ ਕੇ ਚੱਢਾ ਧੜੇ ਨੂੰ ਅਜ ਉਸ ਸਮੇਂ ਭਾਰੀ ਠੇਸ ਪਹੁੰਚੀ ਜਦ ਦੀਵਾਨ ਦੀ ਐਗਜ਼ੈਕਟਿਵ ਕਮੇਟੀ ਵਲੋਂ ਇਕ ਬੈਠਕ ਉਪਰੰਤ ਲੈਏ ਗਏ ਫੈਸਲਿਆਂ 'ਚ ਦੀਵਾਨ ਦੀ ਚੋਣ ਹਰ ਹਾਲ 'ਚ ਪਹਿਲਾਂ ਤੋਂ ਮਿਥੇ ਤਰੀਕ ਭਾਵ 2 ਦਸੰਬਰ 2018 ਨੂੰ ਹੀ ਕਰਾਉਣ ਦਾ ਫੈਸਲਾ ਕੀਤਾ ਗਿਆ। ਚੱਢਾ ਧੜਾ ਆਪਣੀ ਹਾਰ ਦੇਖਦਿਆਂ ਚੋਣਾਂ ਨੂੰ ਅਗੇ ਪਾਉਣਾ ਚਾਹੁੰਦਾ ਸੀ । ਜਿਸ ਲਈ ਉਹਨਾਂ ਟਿੱਲ ਦਾ ਜੋਰ ਲਾਇਆ। ਪਰ ਅਗਜੈਕਟਿਵ ਤੋਂ ਆਪਣੀ ਗਲ ਮਨਵਾਉਣ 'ਚ ਨਾਕਾਮ ਰਹੇ। ਮਜੀਠਾ -ਅਣਖੀ ਧੜੇ ਵਲੋਂ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਦੇ ਮੀਡੀਆ ਇੰਚਾਰਜ  ਪ੍ਰੋ: ਸਰਚਾਂਦ ਸਿੰਘ ਨੇ ਐਗਜੈਕਟਿਵ ਦੇ ਫੈਸਲੇ ਬਾਰੇ ਦਸਿਆ ਕਿ ਜਨਰਲ ਚੋਣ 2 ਦਸੰਬਰ ਨੂੰ ਹੀ ਹੋਵੇਗੀ ਅਤੇ ਮੌਜੂਦਾ ਸਾਰੇ ਉਮੀਦਵਾਰ ਚੋਣਾਂ 'ਚ ਹਿਸਾ ਲੈਣਗੇ। ਲੁਧਿਆਣਾ ਤੋਂ ਜਿਨਾਂ 4 ਮੈਬਰਾਂ ਦੀ ਮੌਤ ਹੋ ਚੁਕੀ ਹੈ ਉਨਾਂ ਸਮੇਤ ਵਿਵਾਦਿਤ ਵੋਟਾਂ ਕਟੀਆਂ ਜਾਣਗੀਆਂ। ਮੀਤ ਪ੍ਰਧਾਨ ਲਈ ਉਮੀਦਵਾਰ ਅਮਰਜੀਤ ਸਿੰਘ ਵਿਕਰਾਂਤ ਚੋਣ ਵਿਚ ਹਿਸਾ ਲੈਣਗੇ , ਪਰ ਉਨਾਂ ਖਿਲਾਫ ਸ਼ਿਕਾਇਤਾਂ ਨੂੰ ਪੜਚੋਲਣ ਲਈ ਸਾਬਕਾ ਜੱਜ ਦੀ ਇਕ ਮੈਬਰੀ ਕਮੇਟੀ ਜਾਂਚ ਕਰੇਗੀ, ਜੇ ਉਸ 'ਤੇ ਦੋਸ਼ ਸਿੱਧ ਹੁੰਦਾ ਹੋਵੇ ਤਾਂ ਉਹ ਜੇਤੂ ਹੋਣ ਦੀ ਸੂਰਤ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ  ਉਸ ਅਹੁੰਦੇ ਲਈ ਦੁਬਾਰਾ ਚੋਣ ਕਰਾਈ ਜਾਵੇਗੀ। ਉਹਨਾਂ ਅਣਖੀ ਧੜੇ ਪ੍ਰਤੀ ਬੋਗਸ ਵੋਟਾਂ ਦਾ ਰੋਲਾ ਪਾਉਣ 'ਤੇ ਕਿਹਾ ਕਿ ਜੋ ਦੂਜਿਆਂ 'ਤੇ ਜਾਅਲੀ ਵੋਟਾਂ ਬਣਾਉਣ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ ਅਸਲ ਵਿਚ ਉਹ ਆਪ ਹੀ ਜਾਅਲੀ ਮੈਬਰ ਹਨ। ਉਹਨਾਂ ਦਸਿਆ ਕਿ  2011 'ਚ ਕਾਨਪੁਰ ਵਿਖੇ ਮੀਟਿੰਗ ਦੌਰਾਨ ਉਕਤ ਵਿਅਕਤੀ ਦੀਵਾਨ ਦੇ ਪਹਿਲਾਂ ਮੈਬਰ ਬਣਾਲਏ ਗਏ ਜਦ ਕਿ ਉਹਨਾਂ ਵਲੋਂ ਮੈਬਰਸ਼ਿਪ ਫਾਰਮ ਭਰਨ ਦੀ ਰਸਮੀ ਕਾਰਵਾਈ ਬਾਅਦ 'ਚ ਕੀਤੀ ਗਈ। ਵਿਧਾਨ ਅਨੁਸਾਰ ਪਹਿਲਾਂ ਦਰਖਾਸਤ ਦੇਣੀ ਜਰੂਰੀ ਹੈ ਫਿਰ ਲੋੜੀਦੀ ਕਾਰਵਾਈ ਉਪਰੰਤ ਮੈਬਰ ਬਣਾਇਆ ਜਾਂਦਾ ਹੈ।

No comments:

Post a Comment