ਸਵਿੰਦਰ ਸਿੰਘ ਕਥੂਨੰਗਲ ਦੇ ਗ੍ਰਹਿ ਵਿਖੇ ਬਹੂ ਗਿਣਤੀ ਮੈਬਰਾਂ ਵਲੋਂ ਨਿਰਮਲ ਸਿੰਘ ਦੀ ਟੀਮ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਪ੍ਰਤੀ ਹੋਈਆਂ ਰਣਨੀਤਿਕ ਵਿਚਾਰਾਂ ।
ਚੀਫ ਖਾਲਸਾ ਦੀਵਾਨ ਚੋਣਾਂ
ਸੰਸਥਾ ਨੂੰ ਮੁੜ ਲੀਹਾਂ 'ਤੇ ਪਾਉਣ ਲਈ ਹਰ ਚੁਨੌਤੀ ਦਾ ਸਾਹਮਣਾ ਦ੍ਰਿੜਤਾ ਨਾਲ ਕੀਤਾ ਜਾਵੇਗਾ : ਨਿਰਮਲ ਸਿੰਘ।
ਸਵਿੰਦਰ ਸਿੰਘ ਕਥੂਨੰਗਲ ਦੇ ਗ੍ਰਹਿ ਵਿਖੇ ਬਹੂ ਗਿਣਤੀ ਮੈਬਰਾਂ ਵਲੋਂ ਨਿਰਮਲ ਸਿੰਘ ਦੀ ਟੀਮ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਪ੍ਰਤੀ ਹੋਈਆਂ ਰਣਨੀਤਿਕ ਵਿਚਾਰਾਂ ।
ਅਮ੍ਰਿਤਸਰ 25 ਨਵੰਬਰ ( ) ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਅਤੇ ਸਾਥੀਆਂ ਵਲੋਂ ਚੋਣ ਸਰਗਰਮੀਆਂ ਤੇਜ ਕਰ ਦਿਤੀਆਂ ਗਈਆਂ ਹਨ। ਅਜ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ 'ਚ ਦੀਵਾਨ ਦੇ ਛੇ ਦਰਜਨ ਤੋ ਵੱਧ ਸਥਾਨਕ ਮੈਬਰਾਂ ਨੇ ਆਨਰੇਰੀ ਸਕਤਰ ਲਈ ਉਮੀਦਵਾਰ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ ਦੇ ਗ੍ਰਹਿ ਵਿਖੇ ਮੀਟਿੰਗ ਕਰਦਿਆਂ ਨਿਰਮਲ ਸਿੰਘ ਦੀ ਟੀਮ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਪ੍ਰਤੀ ਰਣਨੀਤੀ 'ਤੇ ਵਿਚਾਰਾਂ ਕੀਤੀਆਂ। ਸਮੂਹ ਮੈਬਰਾਂ ਨੇ ਨਿਰਮਲ ਸਿੰਘ ਸਮੇਤ ਸ: ਕਥੂਨੰਗਲ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਡਾ: ਇੰਦਰਬੀਰ ਸਿੰਘ ਨਿੱਜਰ, ਸੁਖਦੇਵ ਸਿੰਘ ਮਤੇਵਾਲ ਅਤੇ ਅਮਰਜੀਤ ਸਿੰਘ ਵਿਕਰਾਂਤ ਨੂੰ ਜੈਕਾਰਿਆਂ ਦੀ ਗੂੰਜ ਨਾਲ ਸਮਰਥਨ ਦਿੰਦਿਆਂ ਜਿੱਤ ਲਈ ਸ਼ੁਭਕਾਮਨਾਵਾਂ ਦਿਤੀਆਂ। ਨਿਰਮਲ ਸਿੰਘ ਨੇ ਪੂਰੀ ਟੀਮ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਦੀਵਾਨ ਦੇ ਅਮੀਰ ਵਿਰਸੇ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਸੰਸਥਾ ਨੂੰ ਮੁੜ ਲੀਹਾਂ 'ਤੇ ਪਾਉਣ ਲਈ ਹਰ ਚੁਨੌਤੀ ਦਾ ਸਾਹਮਣਾ ਦ੍ਰਿੜਤਾ ਨਾਲ ਕੀਤਾ ਜਾਵੇਗਾ। ਉਨਾਂ ਅਤੀਤ ਦੀਆਂ ਯਾਦਾਂ ਤਾਜੀਆਂ ਕਰਦਿਆਂ ਦਸਿਆ ਕਿ ਸੰਸਥਾ ਨੂੰ ਬਣਾਉਣ ਲਈ ਉਹਨਾਂ ਦੇ ਵਡਿਆਂ ਅਤੇ ਹਾਣੀਆਂ ਨੇ ਸੰਜਮ 'ਚ ਰਹਿ ਕੇ ਕਈ ਕਾਰਜ ਕੀਤੇ, ਪਿੰਡਾਂ 'ਚ ਹੱਥ ਫੈਲਾ ਕੇ ਉਗਰਾਈਆਂ ਕੀਤੀਆਂ ਤਾਂ ਗੁਰੂ ਦੀ ਬਖਸ਼ਿਸ਼ ਸਦਕਾ ਸੰਗਤ ਨੇ ਖੁਲ ਪੰਥ ਤੇ ਸੰਸਥਾ ਦੀ ਚੜਦੀਕਲਾ ਲਈ ਕੇ ਯੌਗਦਾਨ ਦਿਤਾ। ਉਹਨਾਂ ਕਿਹਾ ਕਿ ਸੰਸਥਾ 'ਚ ਅਜ ਉਚੀਆਂ ਬਿਲਡਿੰਗਾਂ ਜਰੂਰ ਹਨ ਪਰ ਉਹਨਾਂ 'ਚ ਰੂਹ ਨਜਰ ਨਹੀਂ ਆਉਦੀ। ਉਹਨਾਂ ਉਹਨਾਂ ਕਿਹਾ ਕਿ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੰਸਥਾ 'ਚ ਬੀਤੇ ਦੌਰਾਨ ਜੋ ਦੁਰਵਿਵਹਾਰ ਹੋਇਆ ਉਸ ਨੂੰ ਬਿਆਨ ਕਰਦਿਆਂ ਰੂਹ ਕਾਂਬ ਉਠਦੀ ਹੈ। ਉਹਨਾਂ ਕਿਹਾ ਕਿ ਚੱਢਾ ਰਾਹੀਂ ਦੀਵਾਨ 'ਚ ਆਈਆਂ ਇਖਲਾਕੀ ਨਿਵਾਣਾਂ ਕਾਰਨ ਦੀਵਾਨ ਦੇ ਮੈਬਰਾਂ ਅਤੇ ਕੌਮ ਨੂੰ ਨਮੋਸ਼ੀ ਸਹਿਣੀ ਪਈ। ਉਹਨਾਂ ਚੱਢਾ ਦੇ ਕਾਰਜ ਕਾਲ ਦੌਰਾਨ ਹੋਈਆਂ ਬੇ ਨਿਯਮੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਮਾਂ ਆਉਣ 'ਤੇ ਬੇ-ਨਿਯਮੀਆਂ, ਬਿਲਾਂ 'ਚ ਹੇਰਾਫੇਰੀਆਂ ਅਤੇ ਲੁੱਟ ਖਸੁਟ ਤੋਂ ਪਰਦਾ ਚੁਕਦਿਆਂ ਭ੍ਰਿਸ਼ਟ ਲੋਕਾਂ ਨੂੰ ਢੁੱਕਵਾਂ ਜਵਾਬ ਦਿਤਾ ਜਾਵੇਗਾ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਮਲਬਾ ਵੇਚਣ 'ਤੇ ਵੀ ਬੇਈਮਾਨੀਆਂ ਕੀਤੀਆਂ ਗਈਆਂ। ਉਹਨਾਂ ਵਿਰੋਧੀਆਂ ਨੂੰ ਸੰਸਥਾ ਪ੍ਰਤੀ ਕੋਈ ਇਕ ਦੇਣ ਹੈ ਤਾਂ ਉਸ ਨੂੰ ਸਾਹਮਣੇ ਲਿਆਉਣ ਦੀ ਚੁਨੌਤੀ ਦਿਤੀ। ਉਹਨਾਂ ਕਿਹਾ ਕਿ ਦੀਵਾਨ 'ਚ ਵਡੇ ਪਧਰ 'ਤੇ ਸੁਧਾਰ ਕੀਤੇ ਜਾਣਗੇ। 80 ਫੀਸਦੀ ਨੰਬਰ ਨਾਲ ਪਾਸ ਹੋਣ ਵਾਲੇ 5000 ਗੁਰਸਿੱਖ ਵਿਦਿਆਰਥੀਆਂ ਨੂੰ ਮੁਫਤ ਸਿਖਿਆ ਦੇਣ, ਕਿਤਾਬਾਂ ਦੀ ਵਿਕਰੀ 'ਚ 60 ਫੀਸਦੀ ਅਤੇ ਵਰਦੀਆਂ ਦੀ ਵਿਕਰੀ 'ਚ 30 ਫੀਸਦੀ ਕੀਮਤਾਂ 'ਚ ਘਟਾਉਤੀ ਕੀਤੀ ਜਾਵੇਗੀ। ਨਿਰਮਲ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਲੁਧਿਆਣਾ,ਚਲੰਧਰ, ਦਿੱਲੀ, ਮੁੰਬਈ , ਕਾਨਪੁਰ ਅਤੇ ਚੰਡੀਗੜ ਦੇ ਮੈਬਰਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਦੀਵਾਨ ਦੇ ਸਥਾਨਕ ਮੈਬਰਾਂ 'ਚੋ ਡਾ: ਜਸਵਿੰਦਰ ਸਿੰਘ ਢਿੱਲੋਂ ਵੀ ਸੀ, ਪ੍ਰੋ: ਸੂਬਾ ਸਿੰਘ, ਜਸਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਮਰਵਾਹਾ,ਡਾ: ਸੁਖਵਿੰਦਰ ਸਿੰਘ ਵਾਲੀਆ, ਡਾ: ਤਰਵਿੰਦਰ ਸਿੰਘ ਮਾਨੋਚਾਹਲ, ਉਮਰਾਓ ਸਿੰਘ ਢਿੱਲੋਂ, ਵਰਿਆਮ ਸਿੰਘ, ਉਪਕਾਰ ਸਿੰਘ ਛਾਬੜ, ਮਨਜੀਤ ਸਿੰਘ ਢਿੱਲੋਂ ਤਰਨ ਤਾਰਨ, ਹਰਪ੍ਰੀਤ ਸਿੰਘ ਕੋਹਲੀ, ਜਤਿੰਦਰ ਸਿੰਘ ਭਾਟੀਆ, ਜੋਗਿੰਦਰ ਸਿੰਘ ਪੁਤਲੀਘਰ, ਰਬਿੰਦਰ ਸਿੰਘ ਰੋਬਿੰਨ, ਹਰਜੋਤ ਸਿੰਘ, ਪਿੰੰਸ ਸੁਖਜਿੰਦਰ ਸਿੰਘ, ਅਜੈਬ ਸਿੰਘ, ਅਜੀਤ ਸਿੰਘ ਬਸਰਾ, ਅਮਰਜੀਤ ਕੌਰ ਸੋਹੀ, ਅਮਰਜੀਤ ਸਿੰਘ ਪਗੜੀ ਹਾਊਸ, ਡਾ: ਅਮਰਜੀਤ ਸਿੰਘ ਨਾਗਪਾਲ, ਅਤਰ ਸਿੰਘ ਚਾਵਲਾ, ਅਵਤਾਰ ਸਿੰਘ, ਗੁਰਬਿੰਦਰ ਸਿੰਘ, ਗੁਰਿੰਦਰ ਸਿੰਘ ਢੀਗਰਾ, ਪ੍ਰੋ: ਹਰੀ ਸਿੰਘ, ਜਗਦੀਪ ਸਿੰਘ ਨਰੂਲਾ, ਜੋਗਿੰਦਰ ਸਿੰਘ ਕੋਹਲੀ, ਗੁਰਿੰਦਰ ਸਿੰਘ ਘਿਓਵਾਲੇ, ਮਨਮੋਹਨ ਸਿੰਘ ਮਜੀਠਾ ਰੋਡ, ਮੋਹਨਜੀਤ ਸਿੰਘ ਭਲਾ, ਨਿਰੰਜਨ ਸਿੰਘ, ਨਰੋਤਮ ਸਿੰਘ, ਨਵਤੇਜ ਸਿੰਘ ਨਾਰੰਗ, ਰਬਿੰਦਰ ਸਿੰਘ ਭਲਾ, ਰਮਿੰਦਰ ਕੌਰ, ਰਬਿੰਦਰ ਸਿੰਘ ਚੋਪੜਾ, ਸਰਬਜੀਤ ਸਿੰਘ ਹੋਲੀ ਸਿੱਟੀ, ਸਰਬਜੀਤ ਸਿੰਘ, ਸਵਰਨ ਸਿੰਘ, ਸੁਰਿੰਦਰਪਾਲ ਕੌਰ ਢਿੱਲੋਂ, ਸੁਰਜੀਤ ਸਿੰਘ ਹੋਲੀ ਸਿੱਟੀ, ਗੁਰਿੰਦਰ ਸਿੰਘ ਤਰਨ ਤਾਰਨ, ਰਣਦੀਪ ਸਿੰਘ ਤਰਨ ਤਾਰਨ, ਭਗਵੰਤਪਾਲ ਸਿੰਘ ਸਚਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

No comments:
Post a Comment