Thursday, November 29, 2018

"ਮੋਦੀ ਲਾਂਘਾ ਖੋਲੇਗਾ"-ਬੀ ਐਸ ਗੁਰਾਇਆ

                                                           "ਮੋਦੀ ਲਾਂਘਾ ਖੋਲੇਗਾ"


ਭਬੀਸ਼ਨ ਸਿੰਘ ਗੁਰਾਇਆ 
"ਮੋਦੀ ਲਾਂਘਾ ਖੋਲੇਗਾ" -  ਮਾਰਚ 2014 ਦੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਮੇਲੇ ਦੀ ਗੱਲ ਹੈ। ਮੈਂ ਕਰਤਾਰਪੁਰ ਸਾਹਿਬ ਤੇ ਪਾਕਿਸਤਾਨੀ ਗੁਰਦੁਆਰਿਆ ਦੇ ਪ੍ਰਚਾਰ ਲਈ ਸਟਾਲ ਲਾਇਆ ਹੋਇਆ ਸੀ। ਸਪੀਕਰ ਤੇ ਜੋ ਗਲ ਕਹਿਣੀ ਹੁੰਦੀ ਓਹ ਮੈਂ ਰੋਜ ਰਿਕਾਰਡ ਕਰਕੇ ਚਿੱਪ ਵਿਚ ਪਾ ਲੈ ਜਾਂਦਾ। ਮੇਰੀ ਰਿਕਾਡਿੰਗ ਵਿਚ ਇਹ ਗਲ ਬਾਰ ਬਾਰ ਚਲਦੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਤੀ ਹੀ ਲਾਂਘਾ ਖੋਲ ਦੇਵੇਗਾ। ਡੇਰਾ ਬਾਬਾ ਨਾਨਕ ਮੁਖ ਤੌਰ ਤੇ ਕਾਂਗਰਸੀ ਹਲਕਾ ਰਿਹਾ ਹੈ। ਮੇਰੇ ਇਸ ਪ੍ਰਚਾਰ ਤੇ ਕਾਂਗਰਸੀ ਵਰਕਰਾਂ ਨੂੰ ਗੁੱਸਾ ਆ ਗਿਆ ਤੇ ਇਕ ਸ਼ਾਮੀ ਮੇਰੇ ਕੋਲ ਆਏ ਤੇ ਗਾਲ ਮੰਦਾ ਬੋਲਣ ਲੱਗੇ। ਮੈਂ ਸਪੀਕਰ ਬੰਦ ਕਰਕੇ ਗਲ ਟਾਲੀ ਤੇ ਕੁੱਟ ਤੋਂ ਬਚਿਆ। ਅਗਲੇ ਸਾਲ ਮੈਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਓਥੇ ਤਿੰਨ ਟੀਵੀ ਚੈਨਲਾਂ ਤੇ ਤਿੰਨ ਰੇਡੀਓ ਸਟੇਸ਼ਨਾਂ ਤੇ ਮੈਂ ਲਾਂਘੇ ਬਾਬਤ ਪ੍ਰਚਾਰ ਕਰ ਰਿਹਾ ਸੀ। ਦੇਸੀ ਰੇਡੀਓ ਦੇ ਐਂਕਰ ਖੰਗੂੜਾ ਸਾਹਿਬ ਨੇ ਜਦੋਂ ਮੈਨੂੰ ਸਵਾਲ ਕੀਤਾ ਕਿ ਕੀ ਇਹ ਲਾਂਘਾ ਕਦੀ ਖੁੱਲ ਵੀ ਜਾਊਗਾ? ਓਦੋਂ ਦਾਸ ਨੇ ਕਿਹਾ ਸੀ ਕਿ ਮੋਦੀ ਲਾਂਘਾ ਖੋਲ ਦੇਵੇਗਾ। ਖੰਗੂੜਾ ਮੇਰੀ ਸੋਚ ਤੇ ਮੁਸਕਰਾ ਪਿਆ। ਇਕ ਪਾਕਿਸਤਾਨ ਵੀਰ (ਗੁਲਾਮ ਮੁਸਤਫਾ) ਨੇ ਵੀ ਰੇਡੀਓ ਤੇ ਲਾਈਵ ਹੋ ਕੇ ਇਸ ਗਲ ਦੀ ਵਿਰੋਧਤਾ ਕੀਤੀ ਸੀ। ਕਦੀ ਕਦੀ ਕੁਦਰਤੀ ਮੂੰਹੋ ਕਹੀ ਗਲ ਸੱਚੀ ਹੋ ਜਾਂਦੀ ਹੈ। ਹਾਂ ਓਨੀ ਦਿਨੀ ਮੈਨੂੰ ਸਰਦਾਰ ਬਾਦਲ ਤੋਂ ਵੀ ਉਮੀਦਾਂ ਸਨ। ਪਰ ਦਸੰਬਰ 2017 ਵਿਚ ਅਸਾਂ ਪਰਚਾ ਛਾਪ ਕੇ ਦੁਹਾਈ ਦਿਤੀ ਕਿ ਲਾਂਘੇ ਵਿਚ ਸਰਦਾਰ ਬਾਦਲ ਹੀ ਸਭ ਤੋਂ ਵੱਡੀ ਰੁਕਾਵਟ ਹੈ। ਅਸੀ ਇਹ ਪਰਚਾ ਮਾਘੀ-2018 (ਮੁਕਤਸਰ) ਤੇ ਹੋਲਾ ਮੁਹੱਲਾ (ਅਨੰਦਪੁਰ ਸਾਹਿਬ) ਦੀਆਂ ਅਕਾਲੀ ਕਾਨਫ੍ਰੰਸਾਂ ਵਿਚ ਵੀ ਵੰਡਿਆ। ਪਰ ਮੈਂ ਮਹਿਸੂਸ ਕੀਤਾ ਕਿ ਨੁਕਤਾਚੀਨੀ ਤੇ ਅਕਾਲੀ ਵਰਕਰ ਕਾਂਗਰਸੀਆਂ ਦੇ ਮੁਕਾਬਲੇ ਜਿਆਦਾ ਸਹਿਣਸ਼ੀਲ ਹਨ। ਜਾਂ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਕਾਨਫ੍ਰੰਸਾਂ ਵਿਚ ਪ੍ਰਚਾਰ ਮੌਕੇ ਮੈਂ ਜਰੂਰਤ ਤੋਂ ਜਿਆਦਾ ਸੁਚੇਤ ਰਿਹਾ। ਅਸੀ ਛੇਤੀ ਛੇਤੀ ਪਰਚਾ ਵੰਡ ਕੇ ਖਿਸਕ ਜਾਂਦੇ ਰਹੇ ਹਾਂ।

No comments:

Post a Comment