ਸਿੱਖਿਆ ਦੇ ਖੇਤਰ 'ਚ ਜਿਹੜਾ ਕੰਮ ਸਰਕਰਾਂ ਤੋਂ ਨਹੀਂ ਹੋ ਸਕਿਆ ਚੀਫ ਖਾਲਸਾ ਦੀਵਾਨ ਉਹ ਕਾਰਜ ਕਰਗਾ : ਨਿਰਮਲ ਸਿੰਘ
ਅਮ੍ਰਿਤਸਰ,
29 ਨਵੰਬਰ ( ) ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਚੋਣਾਂ ਲਈ ਚੋਣ
ਪ੍ਰਚਾਰ ਸਿਖਰਾਂ ਨੂੰ ਛੂਹ ਰਿਹਾ ਹੈ। ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਨੇ ਸਮੂਹ
ਮੈਬਰਾਂ ਨੂੰ ਚੋਣ ਨਿਸ਼ਾਨ ਨਗਾਰੇ 'ਤੇ ਵੋਟ ਪਾ ਕੇ ਉਹਨਾਂ ਦੇ ਉਮੀਦਵਾਰਾਂ ਨੂੰ ਭਾਰੀ
ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਸੰਗਤ ਨੇ ਸੇਵਾ ਬਖਸ਼ੀ ਤਾਂ ਉਹ
ਸਿੱਖਿਆ ਦੇ ਖੇਤਰ 'ਚ ਜਿਹੜਾ ਕੰਮ ਸਰਕਰਾਂ ਤੋਂ ਨਹੀਂ ਹੋ ਸਕਿਆ ਚੀਫ ਖਾਲਸਾ ਦੀਵਾਨ ਉਹ
ਕਾਰਜ ਕਰੇਗਾ। ਪ੍ਰੈਸ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਦੀਵਾਨ 'ਚ ਪੜ੍ਹ ਰਹੇ 60
ਹਜਾਰ ਬਚਿਆਂ ਦਾ ਸ਼ਾਨਦਾਰ ਭਵਿਖ ਸਿਰਜਿਆ ਜਾਵੇਗਾ ਉਥੇ ਗਰੀਬ ਸਿੱਖ ਪਰਿਵਾਰਾਂ ਦੇ ਲੋੜਵੰਦ
'5000' ਵਿਦਿਆਰਥੀਆਂ ਦੀ ਮੁਫਤ ਸਿੱਖਿਆ ਯਕੀਨੀ ਬਣਾਈ ਜਾਵੇਗੀ। ਦੀਵਾਨ ਦੀਆਂ ਸਿਖਿਆ
ਸੰਸਥਾਵਾਂ ਦਾ ਵਖ ਵਖ ਖੇਤਰਾਂ 'ਚ ਪਸਾਰਾ ਕੀਤਾ ਜਾਵੇਗਾ। ਮੁਲਾਜਮਾਂ ਅਤੇ ਅਧਿਆਪਕਾਂ
ਦੀਆਂ ਤਨਖਾਹਾਂ 'ਚ ਵਾਧਾ ਕਰਨ ਤੋਂ ਇਲਾਵਾ ਉਹਨਾਂ ਦੀ ਬਿਹਤਰੀ ਲਈ ਹੋਰ ਲੋੜੀਦੀਆਂ
ਸਹੂਲਤਾਂ ਦਿਤੀਆਂ ਜਾਣਗੀਆਂ। ਲੇਡੀ ਸਟਾਫ ਦੇ ਮਾਣ ਸਤਿਕਾਰ 'ਚ ਕਮੀ ਨਹੀਂ ਆਉਣ ਦਿਤੀ
ਜਾਵੇਗੀ। ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਉਦੇਸ਼ ਨੂੰ ਬਚਿਆਂ ਦੁਆਰਾ ਘਰ ਘਰ ਪਹੁੰਚਾਇਆ
ਜਾਵੇਗਾ। ਸਾਡਾ ਟੀਚਾ ਚੀਫ ਖਾਲਸਾ ਦੀਵਾਨ ਨੂੰ ਮੁੜ ਬੁਲੰਦੀਆਂ 'ਚ ਲੈ ਕੇ ਜਾਣਾ ਹੈ।
ਉਹਨਾਂ ਕਿਹਾ ਸਾਡੀ ਜਿਤ ਯਕੀਨੀ ਹੈ, ਚੋਣ ਸਰਗਰਮੀਆਂ ਦੌਰਾਨ ਦੇਖਿਆ ਗਿਆ ਕਿ ਉਹਨਾਂ ਦੀਆਂ
ਸਿੱਖੀ ਅਤੇ ਸਿਖਿਆ ਪ੍ਰਤੀ ਨੀਤੀਆਂ ਕਾਰਨ ਉਹਨਾਂ ਨੂੰ 80 ਫੀਸਦੀ ਮੈਬਰਾਂ ਵਲੋਂ ਸਹਿਯੋਗ
ਮਿਲ ਰਿਹਾ ਹੈ। ਪੰਜਾਬ ਹੀ ਨਹੀਂ ਦਿੱਲੀ ਅਤੇ ਕਾਨਪੁਰ, ਮੁਬਈ, ਜਲੰਧਰ , ਲੁਧਿਆਣਹ ਅਤੇ
ਚੰਡੀਗੜ ਤੋਂ ਭਾਰੀ ਗਿਣਤੀ ਮੈਬਰਾਂ ਵਲੋਂ ਪੂਰਾ ਸਾਥ ਦੇਣ ਦੇ ਐਲਾਨ ਕੀਤੇ ਜਾ ਚੁਕੇ ਹਨ।
ਉਹਨਾਂ ਕਿਹਾ ਕਿ ਬੀਤੇ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਹਰ ਹਾਲ 'ਚ ਬੰਦ ਹੋਣਗੀਆਂ।
ਦੀਵਾਨ ਦੇ ਪ੍ਰਬੰਧਕੀ ਢਾਂਚੇ 'ਚ ਪਾਰਦਰਸ਼ਤਾ ਲਿਆਂਦੀ ਜਾਵੇਗੀ। ਬਚਿਆਂ ਨੂੰ ਇਖਲਾਕੀ ਅਤੇ
ਬੌਧਿਕ ਪੱਧਰ 'ਤੇ ਉਚਾ ਚੁਕਣ ਲਈ ਧਰਮ, ਧਾਰਮਿਕ ਵਿਦਿਆ ਅਤੇ ਵਿਰਸੇ ਨਾਲ ਜੋੜਣ ਲਈ ਧਰਮ
ਪ੍ਰਚਾਰ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਇਕ ਵਖਰਾ ਵਿੰਗ ਵਜੋਂ ਮੁੜ ਸਥਾਪਿਤ ਕੀਤਾ
ਜਾਵੇਗਾ।ਧਾਰਮਿਕ ਸ਼ਖਸੀਅਤਾਂ ਅਤੇ ਰੋਲ ਮਾਡਲ ਬਣ ਚੁਕੀਆਂ ਅਹਿਮ ਸਿੱਖ ਸ਼ਖਸੀਅਤਾਂ ਨਾਲ
ਬਚਿਆਂ ਨੂੰ ਰੂ-ਬਰੂ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਦੀਵਾਨ ਲਈ
ਬਜੁਰਗਾਂ ਵਲੋਂ ਬਣਾਇਆ ਗਿਆ ਵੱਡਮੁਲਾ ਪੁਰਾਤਨ ਵਿਧਾਨ ਮੁੜ ਬਹਾਲ ਕੀਤਾ ਜਾਵੇਗਾ। ਲੋਕਲ
ਕਮੇਟੀਆਂ ਨੂੰ ਅਖਤਿਆਰ ਹੋਵੇਗਾ ਕਿ ਉਹ ਸਕੂਲਾਂ ਆਦਿ ਦੀ ਬਿਹਤਰੀ ਲਈ ਵਿਧਾਨ ਅਨੁਸਾਰ
ਫੈਸਲੇ ਅਤੇ ਕਾਰਜ ਕਰ ਸਕਣਗੇ। ਬੇਲੋੜੇ ਫਾਲਤੂ ਖਰਚੇ ਬੰਦ ਹੋਣਗੇ ਅਤੇ ਦੀਵਾਨ ਦਾ ਕੇਂਦਰੀ
ਦਫਤਰ ਸਕੂਲਾਂ ਦੀ ਆਮਦਨ ਦਾ ਸਿਰਫ 10 ਫੀਸਦੀ ਦਾ ਹੀ ਹੱਕਦਾਰ ਹੋਵੇਗਾ।
ਇਸ ਮੌਕੇ ਦੀਵਾਨ ਦੇ ਸੀਨੀਅਰ ਮੈਬਰ ਜਤਿੰਦਰ ਸਿੰਘ ਭਾਟੀਆ, ਅਵਤਾਰ ਸਿੰਘ, ਅਤਰ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਛੀਨਾਂ, ਜਗਦੀਪ ਸਿੰਘ ਨਰੂਲਾ, ਮਨਮੋਹਨ ਸਿੰਘ, ਪਿੰਸ ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।
ਇਸ ਮੌਕੇ ਦੀਵਾਨ ਦੇ ਸੀਨੀਅਰ ਮੈਬਰ ਜਤਿੰਦਰ ਸਿੰਘ ਭਾਟੀਆ, ਅਵਤਾਰ ਸਿੰਘ, ਅਤਰ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਛੀਨਾਂ, ਜਗਦੀਪ ਸਿੰਘ ਨਰੂਲਾ, ਮਨਮੋਹਨ ਸਿੰਘ, ਪਿੰਸ ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।
No comments:
Post a Comment