Monday, November 26, 2018

ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ : ਅੱਜ ਫਿਰ ਇਤਹਾਸ ਦੁਹਰਾਇਆ ਗਿਆ

                                                           ਭਬਿਸ਼ਨ ਸਿੰਘ ਗੁਰਾਇਆ
ਅੱਜ ਇਸ ਪਵਿਤ੍ਰ ਮੌਕੇ ਤੇ ਜਾਣ ਬੁੱਝ ਕੇ ਹਾਲਾਤ ਖਿਚਾਅ ਵਾਲੇ ਬਣਾਏ ਗਏ। ਅਕਾਲੀਆਂ ਤੇ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਵਿਖਾਈ ਗਈ। ਸਿੱਖਾਂ ਦਾ ਜਲੂਸ ਸਿੱਖਾਂ ਰਾਂਹੀ ਕਢਾਇਆ ਗਿਆ। ਕਿਉਕਿ ਪਿਛੇ ਭਾਰਤ ਨੇ ਪਾਕਿਸਤਾਨ ਦੀ ਲਾਂਘਾ ਤਜਵੀਜ ਰੱਦ ਕਰ ਦਿਤੀ ਸੀ ਜਿਸ ਤੇ ਫਿਰ ਹਫਤਾ ਪਹਿਲਾਂ ਪਾਕਿਸਤਾਨ ਨੇ ਇਕ ਤਰਫਾ ਫੈਸਲਾ ਲੈ ਕੇ ਲਾਂਘਾ ਬਣਾਉਣ ਦਾ ਐਲਾਨ ਕਰ ਦਿਤਾ। ਪਾਕਿਸਤਾਨ ਨੇ ਕਹਿ ਦਿਤਾ ਕਿ ਉਹ 28 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰ ਦੇਵੇਗਾ। ਇਸ ਤੇ ਭਾਰਤ ਸਰਕਾਰ ਭੜਕ ਉਠੀ ਕਿਉਕ ਉਨਾਂ ਸੋਚਿਆ ਕੇ ਪਾਕਿਸਤਾਨ ਸਾਡੇ ਸਿੱਖਾਂ ਨੂੰ ਭੜਕਾਅ ਰਿਹਾ ਹੈ। ਇਸ ਤੇ ਭਾਰਤ ਸਰਕਾਰ ਨੇ ਚਲਾਕੀ ਵਾਲੀ ਖੇਡ ਖੇਡਦਿਆਂ ਹੋਇਆਂ ਕਾਹਲੀ ਨਾਲ ਅੱਜ ਭਾਵ ਪਾਕਿਸਤਾਨ ਤੋਂ ਦੋ ਦਿਨ ਪਹਿਲਾਂ ਹੀ ਲਾਂਘਾ ਬਣਾਉਣ ਦਾ ਉਦਘਾਟਨ ਕਰ ਦਿਤਾ।ਉਦਘਾਟਨ ਕਰਨ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਪਧਾਰੇ ਸਨ। ਜਿਵੇ ਪਿਛੇ ਹੁੰਦਾ ਆਇਆ ਹੈ, ਅੱਜ ਵੀ ਭਾਰਤ ਸਰਕਾਰ ਨੇ ਆਪਣੀ ਭੜਾਸ ਇਕ ਸਿੱਖ ਭਾਵ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਂਹੀ ਕੱਢੀ। ਕੈਪਟਨ ਨੇ ਭਾਰਤ ਦੀਆਂ ਅੰਦਰੂਨੀ ਮੁਸੀਬਤਾਂ ਦਾ ਭਾਂਡਾ ਪਾਕਿਸਤਾਨ ਤੇ ਭੰਨਦੇ ਹੋਏ ਪਾਕਿਸਤਾਨ ਦੇ ਫੌਜੀ ਹੁਕਮਰਾਨਾਂ ਨੂੰ ਧਮਕੀਆਂ ਦਿਤੀਆਂ ਜਿਸ ਤੇ ਪੰਡਾਲ ਵਿਚ ਬੈਠੀ ਕੁਝ ਸੰਗਤ ਨੇ ਵੀ ਬੁਰਾ ਮਨਾਇਆ। ਉਨਾਂ ਦਾ ਕਹਿਣਾ ਸੀ ਕਿ ਇਸ ਪਵਿਤ੍ਰ ਮੌਕੇ ਅਜਿਹੀ ਸ਼ਬਦਾਵਲੀ ਵਰਤਣੀ ਮੰਦਭਾਗੀ ਹੈ। ਯਾਦ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਂਹੀ ਪੰਜਾਬੀ ਲੋਕ ਅਮਨ ਦਾ ਪੈਗਾਮ ਦੇਣਾ ਚਾਹੁੰਦੇ ਹਨ ਤੇ ਭਾਰਤੀ ਉਪ ਮਹਾਂਦੀਪ ਵਿਚ ਅਮਨ ਦੀ ਸਿਰਜਣਾ ਕਰਨ ਦਾ ਸੁਫਨਾ ਵੇਖਦੇ ਹਨ। ਪਰ ਬਦਕਿਸਮਤੀ ਨਾਲ ਕੈਪਟਨ ਨੇ ਅੱਜ ਸਾਰਾ ਮਹੌਲ ਨਫਰਤ ਵਾਲਾ ਬਣਾ ਦਿਤਾ। - ਬੀ. ਐਸ.ਗੁਰਾਇਆ

No comments:

Post a Comment