Tuesday, November 27, 2018

ਚੱਢਾ ਧੜੇ ਵਲੋਂ ਹਾਰ ਦੇਖਦਿਆਂ ਚੋਣ ਅਮਲ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਸਫਲ ਨਹੀਂ ਹੋਵੇਗੀ : ਨਿਰਮਲ ਸਿੰਘ

ਚੀਫ ਖਾਲਸਾ ਦੀਵਾਨ ਚੋਣਾਂ।
ਚੱਢਾ ਧੜੇ ਵਲੋਂ ਹਾਰ ਦੇਖਦਿਆਂ ਚੋਣ ਅਮਲ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਸਫਲ ਨਹੀਂ ਹੋਵੇਗੀ : ਨਿਰਮਲ ਸਿੰਘ। 
ਸਾਡੇ ਉਮਹਦਵਾਰਾਂ ਦੀ ਚੋਣ ਲਿਆਕਤ ਅਤੇ ਯੋਗਦਾਨ 
ਨੂੰ ਮੁਖ ਰਖ ਕੇ ਕੀਤੀ ਗਈ : ਅਣਖੀ - ਮਜੀਠਾ। 


ਚੀਫ ਖਾਲਸਾ ਦੀਵਾਨ ਦੀਆਂ ਚੋਣਾਂ 'ਚ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕਦਾਰ ਨੇ ਕਿਹਾ ਕਿ ਚੱਢਾ ਧੜਾ ਪਰਤਖ ਨਜਰ ਆ ਰਹੀ ਆਪਣੀ ਨਿਮੋਸ਼ੀਜਨਕ ਹਾਰ ਬਰਦਾਸ਼ਤ ਨਹੀਂ ਕਰ ਪਾ ਰਿਹਾ। ਜਿਸ ਕਾਰਨ ਉਹ ਚੋਣ ਅਮਲ ਨੂੰ ਤਾਰਪੀਡੋ ਕਰਨ ਦੀਆਂਸਾਜਿਸ਼ਾਂ ਕਰ ਰਹੇ ਹਨ। ਉਹਨਾਂ ਦਸਿਆ ਕਿ ਵਿਰੋਧੀ ਧਿਰ ਦੀਆਂ ਚੋਣਾਂ ਰੱਦ ਕਰਨ ਦੀਆਂ ਤਮਾਮ  ਕੋਸ਼ਿਸ਼ਾਂ ਦੇ ਬਾਵਜੂਦ ਚੋਣ ਅਬਜਰਵਰਾਂ ਨੇ 2 ਦਿਸੰਬਰ ਨੂੰ ਹਰ ਹਾਲ 'ਚ ਚੋਣਾਂ ਕਰਾਉਣ ਦਾ ਵਿਸ਼ਵਾਸ ਦਿਤਾ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਵਲੋਂ ਬੋਗਸ ਵੋਟਾਂ ਬਾਰੇ ਖੜਾ ਕੀਤਾ ਜਾ ਰਿਹਾ ਵਿਵਾਦ ਅਸਲ ਵਿਚ ਉਹਨਾਂ ਨੂੰ ਬਦਨਾਮ ਕਰਨ ਲਈ ਖੇਡੀ ਜਾ ਰਹੀ ਸਾਜ਼ਿਸ਼ੀ ਗੇਮ ਹੈ, ਜਿਸ ਦੇ ਪਿਛੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਗੈਰ ਇਖਲਾਕ ਕਿਰਦਾਰ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ 2 ਸਾਲ ਲਈ ਕਿਸੇ ਵੀ ਸਿਆਸੀ ਸਰਗਰਮੀ ਅਤੇ ਧਾਰਮਿਕ ਸਟੇਜ ਤੋਂ ਬੋਲਣ ਦੀ ਬੰਦਸ਼ ਲਗਾਈ ਗਈ ਸੀ । ਉਹਨਾਂ ਕਿਹਾ ਕਿ ਚੋਣਾਂ ਨੂੰ ਅਗੇ ਪਾਉਣ ਲਈ ਚੋਣ ਪ੍ਰਕ੍ਰਿਆ 'ਚ ਅੜਿਚਨ ਪਾਉਣ ਦੀ ਚੱਢਾ ਧਿਰ ਜਾਂ ਚੱਢਾ ਵਲੋਂ ਪਰਦੇ ਪਿਛੇ ਰਹਿ ਕੇ ਖੇਡੀ ਜਾ ਰਹੀ ਗੁਪਤ ਗੇਮ ਸਫਲ ਨਹੀਂ ਹੋਵੇਗੀ।  ਉਹਨਾਂ ਦਸਿਆ ਕਿ ਲੋਕਲ ਕਮੇਟੀਆਂ ਨੂੰ ਵਿਧਾਨ ਦੇ ਕਲਾਜ 17 ਤਹਿਤ ਇਹ ਅਧਿਕਾਰ ਹਾਸਲ ਹੈ ਕਿ ਉਹ ਕਿਸੇ ਮੈਬਰ ਦੀ ਮੌਤ ਹੋਣ ਜਾਂ ਅਸਤੀਫਾ ਦੇਣ ਦੀ ਸੂਰਤ 'ਚ ਖਾਲੀ ਸੀਟਾਂ 'ਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵੇ ਮੈਬਰ ਬਣਾ ਸਕਦੇ ਹਨ। ਜਿਸ ਦੀ ਕਿ ਲੁਧਿਆਣਾ ਲੋਕਲ ਕਮੇਟੀ ਨੇ ਵਰਤੋਂ ਕੀਤੀ।  ਉਹਨਾਂ ਚਰਨਜੀਤ ਸਿੰਘ ਚੱਢਾ ਉਤੇ ਨਿਯਮਾਂ ਦੀਆਂ ਧਜੀਆਂ ਉਡਾਉਦਿਆਂ ਆਪਣੀ ਪ੍ਰਧਾਨਗੀ ਕਾਲ ਸਮੇਂ ਕਈ ਲੋਕਲ ਕਮੇਟੀਆਂ ਭੰਗ ਕਰਨ ਜਾਂ ਤੋੜ ਦੇਣ ਦੇ ਇਲਜਾਮ ਲਗਾਏ। ਉਹਨਾਂ ਦਸਿਆ ਕਿ ਸ਼ਿਮਲਾ ਮੀਟਿੰਗ ਦੌਰਾਨ 180 ਮੈਬਰ ਦੀ ਕਿਸੇ ਨਾਲ ਕਿਸੇ ਖਾਮੀਆਂ ਕਾਰਨ ਮੈਬਰਸ਼ਿਪ ਖਤਮ ਕਰਦਿਤੀਆਂ ਗਈਆਂ, ਪਰ ਉਹਨਾਂ ਚੋਂ 71 ਮੈਬਰ ਫਿਰ ਵੀ ਚੱਢਾ ਨੂੰ ਵੋਟ ਕਰਦੇ ਰਹੇ। ਉਨਾਂ ਕਿਹਾ ਕਿ ਬੀਤੇ ਦੌਰਾਨ 250 ਮੈਬਰਾਂ ਨੇ ਭਾਗ ਸਿੰਘ ਅਣਖੀ ਅਤੇ ਡਾ: ਹਰਭਜਨ ਸਿੰਘ ਸੋਚ ਆਦਿ ਨੂੰ ਬੇ ਕਸੂਰ ਠਹਿਰਾਉਦਿਆਂ ਉਨਾਂ ਖਿਲਾਫ ਕਾਰਵਾਈ ਨਾ ਕਰਨ ਦੀ ਤਿੰਨ ਵਾਰ ਦੁਹਾਈ ਦਿਤੀ ਗਈ ਪਰ ਚੱਢਾ ਨੇ ਵਿਧਾਨ ਅਤੇ ਮੈਬਰਾਂ ਦੀ ਪਰਵਾਹ ਨਾ ਕਰਦਿਆਂ ਅਣਖੀ ਅਤੇ ਡਾ: ਸੋਚ ਨੂੰ ਦੀਵਾਨ ਤੋਂ ਬਾਹਰ ਦਾ ਰਸਤਾ ਦਿਖਾਇਆ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਨੇ ਕਿਹਾ ਕਿ ਉਨਾਂ ਦੇ ਧੜੇ ਵਲੋਂ ਨਿਰਮਲ ਸਿੰਘ, ਸਵਿੰਦਰ ਸਿੰਘ ਕਥੂਨੰਗਲ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਡਾ: ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ ਅਤੇ ਸੁਖਦੇਵ ਸਿੰਘ ਮਤੇਵਾਲ ਨੂੰ ਉਨਾਂ ਦੀ ਕਾਬਲੀਅਤ ਅਤੇ ਯੋਗਦਾਨ ਨੂੰ ਦੇਖਦਿਆਂ ਉਮੀਦਵਾਰ ਵਜੋਂ ਚੋਣ ਕੀਤੀ ਗਈ ਹੈ, ਜੋ ਕਿ ਦੀਵਾਨ ਦੇ ਆਸ਼ੇ ਸਿੱਖੀ -ਸਿੱਖਿਆ ਅਤੇ ਪ੍ਰਬੰਧਕੀ ਸੁਧਾਰ ਲਈ ਦ੍ਰਿੜਤਾ ਅਤੇ ਪੂਰੀ ਇਛਾ ਸ਼ਕਤੀ ਨਾਲ ਸੰਸਥਾ ਅਤੇ ਕੌਮ ਲਈ ਅਹਿਮ ਕਾਰਜ ਕਰਨਗੇ। ਉਨਾਂ ਸਪਸ਼ਟ ਕੀਤਾ ਕਿ ਉਨਾਂ ਦੇ ਵਿਰੋਧੀ ਧੜਾ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਦ ਕਿ ਉਨਾਂ ਦੇ ਧੜੇ ਦੇ ਕਿਸੇ ਵੀ ਮੈਬਰ 'ਤੇ ਗਲਤ ਹਥਕੰਢੇ ਅਪਣਾਉਣਾ ਸਾਬਤ ਨਹੀਂ ਹੋਇਆ ਹੈ। ਇਸ ਮੌਕੇ ਲੁਧਿਆਣਾ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਮੌਜੂਦਾ ਚੋਣ 'ਚ ਮੀਤ ਪ੍ਰਧਾਨ ਲਈ ਉਮੀਦਵਾਰ ਅਮਰਜੀਤ ਸਿੰਘ ਵਿਕਰਾਂਤ ਨੇ ਸਪਸ਼ਟ ਕੀਤਾ ਕਿ ਲੁਧਿਆਣਾ ਦੇ 4 ਮੈਬਰਾਂ ਦੀ ਮੌਤ ਅਤੇ ਇਕ ਦੇ ਅਸਤੀਫਾ ਦੇ ਜਾਣ ਕਾਰਨ 3 / 3 / 2018 ਨੂੰ ਸੀਟਾਂ ਖਾਲੀ ਹੋ ਜਾਣ ਦਾ ਮਤਾ ਅਤੇ ਉਨਾਂ 5 ਖਾਲੀ ਸੀਟਾਂ 'ਤੇ ਲੋਕਲ ਕਮੇਟੀ ਨੇ ਉਸੇ ਦਿਨ ਇਕ ਹੋਰ ਮਤਾ ਪਾਸ ਕਰਦਿਆਂ ਉਨਾਂ ਦੀ ਥਾਂ ਨਵੇਂ ਮੈਬਰ ਬਣਾਉਣ ਬਾਰੇ ਵਿਧਾਨ ਅਨੁਸਾਰ ਮਤਾ ਪਾਸ ਕੀਤਾ ਗਿਆ, ਜਿਸ ਬਾਰੇ ਹੈਡ ਆਫਿਸ ਨੂੰ ਜਾਣੂ ਕਰਾਉਣ ਦੀ ਪ੍ਰਕਿਰਿਆ ਸਮੇਂ ਦੋਵੇ ਮਤੇ ਇਕੇ ਦਿਨ 'ਚ ਪਾਸ ਹੋਣ ਕਾਰਨ ਕਲਰਕ ਤੋਂ ਕਲੈਰੀਕਲ ਮਿਸਟੇਕ ਹੁੰਦਿਆਂ ਮਰ ਚੁਕੇ ਮੈਬਰਾਂ ਦੀ ਲਿਸਟ 'ਤੇ ਨਵੇਂ ਬਣਾਏ ਗਏ ਮੈਬਰਾਂ ਦੀਆਂ ਤਸਵੀਰਾਂ ਜੜ ਦਿਤੀਆਂ ਗਈਆਂ। ਉਨਾਂ ਇਹ ਵੀ ਦਸਿਆ ਕਿ ਹੈਡ ਆਫਿਸ ਵਲੋਂ ਇਸ ਗਲਤੀ ਪ੍ਰਤੀ ਉਹਨਾਂ ਨਾਲ ਹਾਲੇ ਤਕ ਕੋਈ ਰਾਬਤਾ ਨਹੀਂ ਕੀਤਾ ਗਿਆ। ਉਨਾਂ ਕਿਹਾ ਉਕਤ ਬਾਬਤ ਇਨਕੁਆਰੀ ਕਮੇਟੀ ਜੋ ਵੀ ਫੈਸਲਾ ਕਰਨਗੇ ਉਸ ਨੂੰ ਮੰਨਜੂਰ ਹੋਵੇਗਾ। ਉਨਾਂ ਕਿਹਾ ਕਿ ਜੋ ਵੀ ਕੀਤਾ ਗਿਆ ਉਹ ਵਿਧਾਨ ਦੇ ਅਨੁਸਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇ ਕਿਸੇ ਦੀ ਕੋਈ ਗਲਤ ਵੋਟ ਬਣੀ ਹੈ ਤਾਂ ਉਸ ਨੂੰ ਪੋਲਿੰਗ ਦੌਰਾਨ ਵੀ ਵੋਟ ਰੋਕੀ ਜਾ ਸਕਦੀ ਹੈ। ਇਸ ਮੌਕੇ ਮੀਟਿੰਗ 'ਚ ਹਿਸਾ ਲੈਣ ਵਾਲਿਆਂ 'ਚ ਦੀਵਾਨ ਦੇ ਮੈਬਰ ਬੀਬੀ ਕਿਰਨ ਜੋਤ ਕੌਰ, ਪ੍ਰੋ: ਹਰੀ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਮਰਵਾਹ, ਮਨਮੋਹਨ ਸਿੰਘ, ਪ੍ਰੋ: ਸੂਬਾ ਸਿੰਘ, ਡਾ: ਸੁਖਵਿੰਦਰ ਸਿੰਘ ਵਾਲੀਆ, ਡਾ: ਤਰਵਿੰਦਰ ਸਿੰਘ ਮਾਨੋਚਾਹਲ, ਉਮਰਾਓ ਸਿੰਘ ਢਿੱਲੋਂ, ਵਰਿਆਮ ਸਿੰਘ, ਉਪਕਾਰ ਸਿੰਘ ਛਾਬੜ, ਮਨਜੀਤ ਸਿੰਘ ਢਿੱਲੋਂ ਤਰਨ ਤਾਰਨ, ਹਰਪ੍ਰੀਤ ਸਿੰਘ ਕੋਹਲੀ, ਜਤਿੰਦਰ ਸਿੰਘ ਭਾਟੀਆ, ਜੋਗਿੰਦਰ ਸਿੰਘ ਪੁਤਲੀਘਰ, ਰਬਿੰਦਰ ਸਿੰਘ ਰੋਬਿੰਨ, ਹਰਜੋਤ ਸਿੰਘ, ਪਿੰੰਸ ਸੁਖਜਿੰਦਰ ਸਿੰਘ, ਅਜੈਬ ਸਿੰਘ, ਅਜੀਤ ਸਿੰਘ ਬਸਰਾ, ਅਵਤਾਰ ਸਿੰਘ ਚਾਵਲਾ, ਦਰਸ਼ਨ ਸਿੰਘ ਨਿਜਰ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਮਰਵਾਹ, ਜਗਦੀਪ ਸਿੰਘ ਨਰੂਲਾ, ਪ੍ਰਿਸੀਪਲ ਜਗਦੀਸ਼ ਸਿੰਘ, ਡਾ: ਜਗਜੀਤ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ ਮਜੀਠਾ, ਇੰਜੀ: ਮਨਜੀਤ ਸਿੰਘ, ਮੋਹਨਜੀਤ ਸਿੰਘ ਭਲਾ, ਨਰਿੰਜਨ ਸਿੰਘ, ਰਣਦੀਪ ਸਿੰਘ, ਰੁਪਿੰਦਰ ਸਿੰਘ ਭਾਟੀਆ, ਮੇਜਰ ਸੁਰੰਦਰਸ਼ਨ ਕੌਰ ਮਾਹਲ, ਸੁਖਦੇਵ ਸਿੰਘ ਮਤੇਵਾਲ, ਪ੍ਰੋ: ਪ੍ਰਮਬੀਰ ਸਿੰਘ ਮਤੇਵਾਲ,ਸੁਰਜੀਤ ਸਿੰਘ ਅਰੋੜਾ,ਸੁਰਜੀਤ ਸਿੰਘ ਚੌਕ ਮਾਣਾ ਸਿੰਘ, ਸਜਿੰਦਰ ਸਿੰਘ ਸਗੂ, ਅਮਰਜੀਤ ਕੌਰ ਸੋਹੀ, ਅਮਰਜੀਤ ਸਿੰਘ ਪਗੜੀ ਹਾਊਸ, ਡਾ: ਅਮਰਜੀਤ ਸਿੰਘ ਨਾਗਪਾਲ, ਅਤਰ ਸਿੰਘ ਚਾਵਲਾ, ਗੁਰਬਿੰਦਰ ਸਿੰਘ, ਗੁਰਿੰਦਰ ਸਿੰਘ ਢੀਗਰਾ, ਜੋਗਿੰਦਰ ਸਿੰਘ ਕੋਹਲੀ, ਗੁਰਿੰਦਰ ਸਿੰਘ ਘਿਓਵਾਲੇ, ਮਨਮੋਹਨ ਸਿੰਘ ਮਜੀਠਾ ਰੋਡ, ਮੋਹਨਜੀਤ ਸਿੰਘ ਭਲਾ, ਨਿਰੰਜਨ ਸਿੰਘ, ਨਰੋਤਮ ਸਿੰਘ, ਨਵਤੇਜ ਸਿੰਘ ਨਾਰੰਗ, ਰਬਿੰਦਰ ਸਿੰਘ ਭਲਾ,  ਰਮਿੰਦਰ ਕੌਰ, ਰਬਿੰਦਰ ਸਿੰਘ ਚੋਪੜਾ, ਸਰਬਜੀਤ ਸਿੰਘ ਹੋਲੀ ਸਿੱਟੀ, ਸਰਬਜੀਤ ਸਿੰਘ, ਸਵਰਨ ਸਿੰਘ, ਸੁਰਿੰਦਰਪਾਲ ਕੌਰ ਢਿੱਲੋਂ, ਸੁਰਜੀਤ ਸਿੰਘ ਹੋਲੀ ਸਿੱਟੀ, ਗੁਰਿੰਦਰ ਸਿੰਘ ਤਰਨ ਤਾਰਨ, ਰਣਦੀਪ ਸਿੰਘ ਤਰਨ ਤਾਰਨ, ਅਜੈਬ ਸਿੰਘ ਅਭਿਆਸੀ, ਭਗਵੰਤਪਾਲ ਸਿੰਘ ਸਚਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ। 

No comments:

Post a Comment