Monday, November 26, 2018

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਹੋਈ ਆਰੰਭ

                               ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ                                                                    ਸਮਰਪਿਤ ਸਮਾਗਮਾਂ ਦੀ ਲੜੀ ਹੋਈ ਆਰੰਭ 
ਗੁਰੂ ਸਾਹਿਬ ਦੇ ਜੀਵਨ 'ਤੇ ਨਿਵੇਕਲੇ• ਢੰਗ ਨਾਲ ਗੁਰਿੰਦਰ ਮਾਨ ਨੇ ਵਿਦਿਆਰਥੀਆਂ ਨੂੰ ਇਤਿਹਾਸ ਦੇ ਕਰਵਾਇਆ ਰੂਬਰੂ
            550 ਸਾਲਾ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਮੈਨੇਜ਼ਮੈਂਟ ਵੱਲੋਂ ਲੜੀ ਆਰੰਭੀ ਗਈ ਹੈ : ਛੀਨਾ






ਅੰਮ੍ਰਿਤਸਰ, 26 ਨਵੰਬਰ (  )¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸਿੱਖ ਪੰਥ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੀ ਗਈ ਸਮਾਗਮਾਂ ਦੀ ਲੜੀ ਤਹਿਤ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ 'ਚ ਗਲੋਬਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਨਿਊਯਾਰਕ ਦੇ ਡਾਇਰੈਕਟਰ ਪ੍ਰੋ: ਗੁਰਿੰਦਰ ਸਿੰਘ ਮਾਨ ਨੇ ਨਿਵੇਕਲ•ੇ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਗੁਰੂ ਸਾਹਿਬ ਜੀ ਦੇ ਜੀਵਨ ਜਾਂਚ ਦਾ ਵਰਨਣ ਕੀਤਾ।  ਇਸ ਮੌਕੇ ਪ੍ਰੋ: ਮਾਨ ਨੇ ਇਤਿਹਾਸ, ਆਰਥਿਕ, ਭੂਗੋਲਿਕ, ਧਾਰਮਿਕ ਅਤੇ ਸਮਾਜਿਕ ਪੱਖੋਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਉਦਾਸੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਇਤਿਹਾਸ ਦੇ ਮਹੱਤਵਪੂਰਨ ਪਹਿਲੂਆਂ ਦੇ ਰੂਬਰੂ ਕਰਵਾਇਆ ਅਤੇ ਦੁਨਿਆਵੀਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਅਸਲ ਮਾਰਗ ਨੂੰ ਪਛਾਣਨ 'ਤੇ ਜ਼ੋਰ ਦਿੱਤਾ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਆਯੋਜਿਤ ਪ੍ਰੋਗਰਾਮ 'ਚ ਪ੍ਰੋ: ਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਫ਼ਲਸਫ਼ਾ ਬਾਕੀ ਧਰਮਾਂ ਨਾਲੋਂ ਵੱਖ ਹੈ। ਇਹ ਸਾਡਾ ਫ਼ਰਜ਼ ਹੈ ਕਿ ਅਸੀ ਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਅਤੇ ਮਾਨਵਤਾ ਦੇ ਭਲੇ ਦੇ ਸੰਦੇਸ਼ਾਂ ਨੂੰ ਸੰਸਾਰ ਭਰ 'ਚ ਪਹੁੰਚਾਈਏ। ਉਨ•ਾਂ ਕਿਹਾ ਕਿ ਸੱਚ ਦੀ ਨੀਂਹ 'ਤੇ ਬਾਬੇ ਨਾਨਕ ਨੇ ਕਿਲ•ਾ ਬਣਾ ਕੇ ਲੋਕਾਈ ਨੂੰ ਸੱਚ 'ਤੇ ਪਹਿਰਾ ਦੇਣ ਦੀ ਤਾਕੀਦ ਕੀਤੀ ਅਤੇ ਇਹ ਸਾਡੀ ਸਾਰਿਆਂ ਦੀ ਧਾਰਮਿਕ ਅਤੇ ਵਿੱਦਿਅਕ ਜ਼ਿੰਮੇਵਾਰੀ ਹੈ ਕਿ ਅਸੀ ਗੁਰੂ ਜੀ ਦੇ ਸੰਦੇਸ਼ਾਂ ਦਾ ਸਾਰੇ ਸੰਸਾਰ 'ਚ ਪਸਾਰਾ ਕਰੀਏ। ਸ: ਮਾਨ ਨੇ ਕਿਹਾ ਕਿ ਸਮੇਂ ਦੇ ਬਦਲਾਅ ਨੂੰ ਮੁੱਖ ਰੱਖਦਿਆਂ ਹੋਇਆ ਵਿੱਦਿਅਕ ਪੱਖ 'ਤੇ ਯੂਨੀਵਰਸਿਟੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਉਪਰ ਨਵੀਆਂ ਪਰਤਾਂ ਜੋੜਨ। ਇਸ ਮੌਕੇ ਸ: ਮਾਨ ਨੇ ਜਿੱਥੇ ਗੁਰੂ ਸਾਹਿਬ ਵੱਲੋਂ ਪੈਦਲ ਕੀਤੀਆਂ ਗਈਆਂ ਯਾਤਰਾਵਾਂ ਦਾ ਜ਼ਿਕਰ ਕਰਦਿਆਂ ਇਤਿਹਾਸਕ ਤੱਥਾਂ ਨੂੰ ਦੱਸਿਆ ਉਥੇ ਉਨ•ਾਂ ਵਿਛੜੇ ਗੁਰਧਾਮਾਂ ਦੇ ਖੁੱਲ•ੇ ਦਰਸ਼ਨ‐ਦੀਦਾਰੇ ਦੀ ਵੀ ਗੱਲ ਕਹੀ। ਇਸ ਤੋਂ ਇਲਾਵਾ ਉਨ•ਾਂ ਗੁਰ ਸਾਹਿਬਾਨਾਂ ਦੀਆਂ ਸ਼ੋਭਾ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਚਿੱਤਰਕਾਰੀਆਂ ਦਾ ਵੀ ਜ਼ਿਕਰ ਕੀਤਾ।
ਪ੍ਰੋਗਰਾਮ ਦੌਰਾਨ ਸ: ਛੀਨਾ ਨੇ ਕਿਹਾ ਕਿ ਸ: ਮਾਨ ਵੱਲੋਂ ਗੁਰੂ ਸਾਹਿਬ ਦੇ ਜੀਵਨ ਅਤੇ ਰਬਾਬੀ ਭਾਈ ਮਰਦਾਨਾ ਬਾਰੇ ਬਹੁਤ ਹੀ ਸਰਲ ਅਤੇ ਮਹੱਤਵਪੂਰਨ ਪੱਖੋਂ ਨੂੰ ਉਜਾਗਰ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਦਾ ਬਹੁਤ ਪ੍ਰਭਾਵ ਸੀ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਵਸ ਸਮਰਪਿਤ ਸਮੂਹ ਵਿੱਦਿਅਕ ਅਦਾਰਿਆਂ ਵੱਲੋਂ ਸਮੇਂ‐ਸਮੇਂ 'ਤੇ ਅਜਿਹੇ ਧਾਰਮਿਕ ਸਮਾਗਮਾਂ ਦੀ ਮੈਨੇਜ਼ਮੈਂਟ ਵੱਲੋਂ ਲੜੀ ਤਿਆਰ ਕੀਤੀ ਗਈ ਹੈ, ਜੋ ਕਿ ਲਗਾਤਾਰ 2019 ਤੱਕ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੱਕ ਜਾਰੀ ਰਹੇਗਾ।
ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਪ੍ਰੋ: ਮਾਨ ਵੱਲੋਂ ਕੌਂਸਲ ਦੁਆਰਾ ਆਰੰਭ ਕੀਤੀ ਗਈ ਲੜੀ ਤਹਿਤ ਕਾਲਜ 'ਚ ਪਹਿਲੇ ਵਿਸ਼ੇ 'ਤੇ ਭਾਸ਼ਣ ਦੇਣ ਤੋਂ ਖੁਸ਼ ਹਨ ਅਤੇ ਪ੍ਰੋ. ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ 'ਤੇ ਇਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਅਤੇ ਉਨ•ਾਂ ਨੇ ਸਮਾਜ 'ਚ ਬੁਰਾਈਆਂ ਨੂੰ ਕਿਵੇਂ ਵੇਖਿਆ ਅਤੇ ਦੁਨੀਆ ਵਲੋਂ ਦਰਪੇਸ਼ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ। ਇਸ ਮੌਕੇ ਪ੍ਰੋ: ਰਾਜਵਿੰਦਰ ਕੌਰ, ਪ੍ਰੋ: ਦੀਪਿਕਾ, ਪ੍ਰੋ: ਮਨਿੰਦਰ ਕੌਰ, ਪ੍ਰੋ: ਅਮਨਦੀਪ ਕੌਰ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਕਾਲਜ ਵਿਦਿਆਰਥਣਾਂ ਮੌਜ਼ੂਦ ਸਨ। 

No comments:

Post a Comment