ਚੀਫ ਖਾਲਸਾ ਦੀਵਾਨ ਚੋਣਾਂ 2 ਦਸੰਬਰ ਨੂੰ ਹੀ, ਮੈਬਰ ਦੀਵਾਨ ਦੇ ਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ : ਚੋਣ ਅਬਜਰਵਰ
ਅਮ੍ਰਿਤਸਰ 30 ਨਵੰਬਰ : ( ) ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋਰੀਆਂ ਜਨਰਲ ਚੋਣਾਂ 'ਚ ਦੀਵਾਨ ਦੇ ਮੈਬਰ ਦੀਵਾਨ ਦੇ ਸੰਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਇਸ ਬਾਰੇ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਦੀਵਾਨ ਦੇ ਚੋਣ ਅਬਜਰਵਰ ਸ: ਇਕਬਾਲ ਸਿੰਘ ਲਾਲਪੁਰਾ ਅਤੇ ਡਾ: ਜਸਵਿੰਦਰ ਸਿੰਘ ਢਿਲੋਂ ਨੇ ਉਹਨਾਂ ਨੁੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵਿਅਕਤੀ ਵਲੋਂ ਚੋਣਾਂ ਪ੍ਰਤੀ ਖੜੇ ਕੀਤੇ ਜਾ ਰਹੇ ਕਿਸੇ ਵੀ ਭੰਬਲਭੁਲੇ ਦਾ ਚੋਣ ਪ੍ਰਕਿਰਿਆ 'ਤੇ ਕੋਈ ਅਸਰ ਨਹੀਂ ਪਵੇਗਾ। ਦੋਹਾਂ ਚੋਣ ਅਬਜਰਵਰ ਅਨੁਸਾਰ ਬਲਜਿੰਦਰ ਸਿੰਘ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਾ ਉਹਨਾਂ ਦਾ ਨਿੱਜੀ ਫੈਸਲਾ ਸੀ, ਇਸ ਪ੍ਰਤੀ ਉਹਨਾਂ ਤੋਂ ਕੋਈ ਸਲਾਹ ਨਹੀਂ ਲਈ ਗਈ। ਉਹਨਾਂ ਕਿਹਾਕਿ ਚੋਣ ਅਬਜਰਵਰ ਦੀਵਾਨ ਦੀ ਨਿਰਪਖ ਅਤੇ ਸੰਵਿਧਾਨ ਮੁਤਾਬਕ ਚੋਣ ਕਰਾਉਣ 'ਚ ਹਰ ਤਰ੍ਹਾਂ ਸਮਰਥ ਹਨ। ਉਨਾਂ ਦਸਿਆ ਕਿ 2 ਦਸੰਬਰ ਨੂੰ ਕਰਾਈ ਜਾਣ ਵਾਲੀ ਚੋਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਅਤੇ ਹੋਰਨਾਂ ਜਿਮੇਵਾਰ ਅਧਿਕਾਰੀਆਂ ਦੀ ਕਲ ਸ਼ਨੀਵਾਰ ਨੂੰ ਦੋ ਵਜੇ ਮੀਟਿੰਗ ਬੁਲਾਈ ਗਈ ਹੈ।
(2)
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਸਵਾਗਤ : ਨਿਰਮਲ ਸਿੰਘ ਧੜਾ।
ਇਸੇ ਦੌਰਾਨ ਮਜੀਠਾ- ਅਣਖੀ ਧੜੇ ਦੇ ਉਮੀਦਵਾਰਾਂ ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜ, ਸਵਿੰਦਰ ਸਿੰਘ ਕਥੂਨੰਗਲ, ਸੁਖਦੇਵ ਸਿੰਘ ਮਤੇਵਾਲ ਅਤੇ ਅਮਰਜੀਤ ਸਿੰਘ ਵਿਕਰਾਂਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਜਿਸ ਵਿਚ ਉਹਨਾਂ ਦੀਵਾਨ ਦੇ ਵਿਧਾਨ ਅਨੁਸਾਰ ਮੌਜੂਦਾ ਚੋਣਾਂ ਨੇਪਰੇ ਚਾੜਣ ਅਤੇ ਪੁਰਾਤਨ ਸੰਵਿਧਾਨ ਨੂੰ ਮੁੜ ਲਾਗੂ ਕਰਾਉਣ ਪ੍ਰਤੀ ਯਤਨ ਕਰਨ ਦੀ ਗਲ ਕਹੀ ਗਈ ਹੈ, ਦਾ ਭਰਪੂਰ ਸਵਾਗਤ ਕੀਤਾ ਹੈ।
ਉਕਤ ਉਮੀਦਵਾਰਾਂ ਨੇ ਚੋਣ ਨਿਸ਼ਾਨ ਨਗਾਰੇ 'ਤੇ ਵੋਟ ਪਾ ਕੇ ਇਤਿਹਾਸਕ ਜਿਤ ਦਿਵਾਉਣ ਦੀ ਸਮੂਹ ਮੈਬਰਾਂ ਨੂੰ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਸੰਗਤ ਨੇ ਸੇਵਾ ਬਖਸ਼ੀ ਤਾਂ ਉਹ ਚੀਫ ਖਾਲਸਾ ਦੀਵਾਨ ਨੂੰ ਮੁੜ ਬੁਲੰਦੀਆਂ 'ਚ ਲੈਜਾਣ 'ਚ ਕੋਈ ਕਸਰ ਨਹੀਂ ਛਡਣਗੇ। ਗਰੀਬ ਸਿੱਖ ਪਰਿਵਾਰਾਂ ਦੇ '5000' ਵਿਦਿਆਰਥੀਆਂ ਦੀ ਮੁਫਤ ਸਿੱਖਿਆ ਦੇਣ, ਮੁਲਾਜਮਾਂ ਅਤੇ ਅਧਿਆਪਕਾਂ ਦੀਆਂ ਤਨਖਾਹਾਂ 'ਚ ਵਾਧਾ ਕਰਨ ਤੋਂ ਇਲਾਵਾ ਉਹਨਾਂ ਦੀ ਬਿਹਤਰੀ ਲਈ ਹੋਰ ਲੋੜੀਦੀਆਂ ਸਹੂਲਤਾਂ ਦਿਤੀਆਂ ਜਾਣਗੀਆਂ। ਲੇਡੀ ਸਟਾਫ ਦੇ ਮਾਣ ਸਤਿਕਾਰ ਪ੍ਰਤੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਹਨਾਂ ਦਸਿਆ ਕਿ ਸਿੱਖੀ - ਸਿਖਿਆ ਅਤੇ ਦੀਵਾਨ ਦੇ ਨਿਜਾਮ 'ਚ ਵਿਆਪਕ ਸੁਧਾਰ ਉਹਨਾਂ ਦਾ ਮੁਖ ਮਨੋਰਥ ਹੋਵੇਗਾ। ਉਹਨਾਂ ਪੰਜਾਬ ਤੋਂ ਇਲਾਵਾ ਦਿੱਲੀ, ਕਾਨਪੁਰ, ਮੁੰਬਈ, ਜਲੰਧਰ, ਲੁਧਿਆਣਾ ਅਤੇ ਚੰਡੀਗੜ ਤੋਂ ਭਾਰੀ ਗਿਣਤੀ ਮੈਬਰਾਂ ਵਲੋਂ ਪੂਰਾ ਸਾਥ ਮਿਲਣ ਦਾ ਦਾਅਵਾ ਕੀਤਾ। ਉਹਨਾਂ ਦੀਵਾਨ ਲਈ ਬਜੁਰਗਾਂ ਵਲੋਂ ਬਣਾਇਆ ਗਿਆ ਵੱਡਮੁਲਾ ਪੁਰਾਤਨ ਵਿਧਾਨ ਮੁੜ ਬਹਾਲ ਕਰਨ ਦਾ ਵੀ ਵਾਅਦਾ ਕੀਤਾ ਹੈ। ਮੌਕੇ ਦੀਵਾਨ ਦੇ ਸੀਨੀਅਰ ਮੈਬਰ ਜਤਿੰਦਰ ਸਿੰਘ ਭਾਟੀਆ, ਅਵਤਾਰ ਸਿੰਘ, ਅਤਰ ਸਿੰਘ, ਰਜਿੰਦਰ ਸਿੰਘ ਮਰਵਾਹ, ਸੁਰਜੀਤ ਸਿੰਘ,ਜਗਦੀਪ ਸਿੰਘ ਨਰੂਲਾ, ਮਨਮੋਹਨ ਸਿੰਘ, ਪਿੰਸ ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।
(3)ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਵਾਵਰੇਲਾ ਖੜਾ ਕਰਨਾ ਕੋਈ ਦਿਆਨਤਦਾਰੀ ਨਹੀਂ : ਮਜੀਠਾ, ਅਣਖੀ।
ਇਸੇ ਦੌਰਾਨ ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕਤਰ ਸ: ਭਾਗ ਸਿੰਘ ਅਣਖੀ ਅਤੇ ਸੀਨੀਅਰ ਮੈਬਰ ਰਾਜਮਹਿੰਦਰ ਸਿੰਘ ਮਜੀਠਾ ਨੇ ਵੋਟਰ ਸੂਚੀਆਂ ਨੂੰ ਲੈ ਕੇ ਬਿਨਾ ਵਜਾ ਵਾਵਰੋਲਾ ਖੜਾ ਕਰਨ ਵਾਲਿਆਂ ਨੂੰ ਆੜੇ ਹਥੀਂ ਲਿਆ ਤੇ ਕਿਹਾ ਕਿ ਜੋ ਲੋਕ ਅਜ ਵੋਟਰ ਸੂਚੀਆਂ ਪ੍ਰਤੀ ਇਤਰਾਜ਼ ਜਤਾ ਰਹੇ ਹਨ ਉਹ ਉਸ ਵਕਤ ਕਿਥੇ ਸੀ ਜਦ ਦੀਵਾਨ 'ਚ ਗੈਰ ਸੰਵਿਧਾਨਕ ਕਾਰਜ ਹੋ ਰਹੇ ਸਨ? ਉਸ ਵਕਤ ਕਿਊ ਖਾਮੋਸ਼ ਰਹੇ ਜਦ ਡਾ: ਹਰਭਜਨ ਸਿੰਘ ਸੋਚ, ਅਵਤਾਰ ਸਿੰਘ ਅਤੇ ਅਣਖੀ ਨੂੰ ਗੈਰ ਸੰਵਿਧਾਨਕ ਢੰਗ ਨਾਲ ਦੀਵਾਨ ਤੋਂ ਬਾਹਰ ਕਢੇ ਗਏ। ਉਨਾਂ ਵਿਧਾਨ ਦਾ ਸਤਿਕਾਰ ਕਰਨ ਦੀ ਗਲ ਕਰਦਿਆਂ ਕਿਹਾ ਕਿ ਇਲੇਕਸ਼ਨ ਕੋਡ ਲਾਗੂ ਹੋਣ ਉਪਰੰਤ ਕਿਸੇ ਪ੍ਰਕਾਰ ਦੀ ਮੀਟਿੰਗ ਗੈਰ ਸੰਵਿਧਾਨਕ ਹੈ। ਉਹਨਾਂ ਵਿਰੋਧੀਆਂ ਨੂੰ ਜੋਰ ਦੇ ਕੇ ਕਿਹਾ ਕਿ ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਚੋਣਾਂ ਅਗੇ ਪਾਉਣ ਜਾਂ ਹੋਰ ਵਿਵਾਦ ਖੜਾ ਕਰਨਾ ਕੋਈ ਦਿਆਨਤਦਾਰੀ ਨਹੀਂ ਹੈ।