ਸਰਕਾਰੀ ਸਕੂਲਾਂ ਦੇ ਨਤੀਜੇ ਇਸ ਵਾਰ ਆਉਣਗੇ ਵਧੀਆ-ਸੋਨੀ
ਪੰਜਾਬ ਸਰਕਾਰ ਸਿੱਖਿਆ ਪ੍ਰਤੀ ਬਹੁਤ ਗੰਭੀਰ
ਅੰਮ੍ਰਿਤਸਰ 1 ਦਸੰਬਰ:
ਪੰਜਾਬ ਸਰਕਾਰ ਸਿੱਖਿਆ ਪ੍ਰਤੀ ਬਹੁਤ ਗੰਭੀਰ ਹੈ ਅਤੇ ਸਿੱਖਿਆ ਪਖੋ ਕਿਸੇ ਤਰਾ• ਦੀ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਵਧੀਆ ਆਉਣਗੇ।
ਇਨਾਂ• ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਵਲੋ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਲਗਾਏ ਗਏ ਇੰਟਰਨੈਸ਼ਨਲ ਫੈਸਟ 2018 ਦੇ ਉਦਘਾਟਨ ਮੌਕੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਪੰਜਾਬ ਦਾ ਅਜਿਹਾ ਪਹਿਲਾਂ ਸਕੂਲ ਹੈ ਜਿਸ ਨੇ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਇਥੇ ਬੁਲਾ ਕੇ ਬੱਚਿਆਂ ਅਤੇ ਉਨਾਂ੍ਰ ਦੇ ਮਾਪਿਆਂ ਨੂੰ ਬਾਰਵੀ ਸ਼੍ਰੇਣੀ ਦੀ ਪੜਾਈ ਤੋ ਬਾਅਦ ਬੱਚਿਆਂ ਨੂੰ ਸਹੀ ਸੇਧ ਦੇਣ ਦਾ ਮਾਰਗ ਦਰਸ਼ਨ ਕੀਤਾ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਜਿਆਦਾਤਰ ਬੱਚਿਆਂ ਨੂੰ ਪਤਾ ਹੀ ਨਹੀ ਲਗਦਾ ਕਿ ਉਹ ਪਲਸ ਟੂ ਦੀ ਪੜਾਈ ਕਰਨ ਉਪਰੰਤ ਅੱਗੇ ਕਿ ਕਰਨ। ਉਨਾਂ• ਕਿਹਾ ਕਿ ਇਸ ਤਰਾ• ਦੇ ਸੈਮੀਨਾਰ ਸਕੂਲਾਂ ਕਾਲਜਾਂ ਵਿਚ ਲਗਾ ਕੇ ਬੱਚਿਆਂ ਨੂੰ ਉਨਾਂ• ਦੀ ਰੂਚੀ ਅਨੁਸਾਰ ਅੱਗੇ ਕੋਰਸ ਕਰਨ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ।
ਸ਼੍ਰੀ ਸੋਨੀ ਨੇ ਅਧਿਅਪਕਾਂ ਨੂੰ ਕਿਹਾ ਕਿ ਬੱਚਿਆਂ ਦਾ ਭਵਿੱਖ ਉਨਾਂ• ਦੇ ਹੱਥ ਵਿਚ ਹੁੰਦਾ ਹੈ ਅਤੇ ਅਧਿਆਪਕ ਹੀ ਇਕ ਚੰਗੇ ਸਮਾਜ ਦਾ ਨਿਰਮਾਤਾ ਹੁੰਦਾ ਹੈ। ਉਨਾਂ• ਬੱਚਿਆਂ ਨੂੰ ਵੀ ਕਿਹਾ ਕਿ ਉਹ ਮਿਹਨਤ ਲਗਾ ਕੇ ਪੜਾਈ ਕਰਨ। ਸ਼੍ਰੀ ਸੋਨੀ ਨੇ ਕਿਹਾ ਕਿ ਉਹੀ ਬੱਚੇ ਕਾਮਯਾਬ ਹੁੰਦੇ ਹਨ ਜੋ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹਨ ਅਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀਆਂ ਆਸ਼ਾਵਾਂ ਤੇ ਪੂਰਾ ਉਤਰਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਵਿਨੋਦਿਤਾ ਸੰਖਯਾਨ ਨੇ ਦੱਸਿਆ ਕਿ ਇਸ ਫੈਸਟ 2018 ਵਿਚ ਕੈਨੇਡਾ, ਯੂ ਐਸ ਏ, ਯੂ ਕੇ, ਗੁਜਰਾਤ, ਹਰਿਆਣਾ, ਗੁਰੂਗਰਾਮ, ਅਤੇ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਨੁਮਾਇੰਦੇ ਸ਼ਾਮਲ ਹੋਏ ਹਨ। ਉਨਾਂ• ਦੱਸਿਆ ਕਿ ਇੰਨਾਂ• ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਵਲੋ ਬੱਚਿਆਂ ਨੂੰ ਪਲਸ ਟੂ ਦੀ ਪੜਾਈ ਉਪਰੰਤ ਕਰਨ ਵਾਲੇ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਸਕੂਲ ਦੇ ਚੇਅਰਮੈਨ ਸ਼੍ਰੀ ਬਲਬੀਰ ਬਜਾਜ ਅਤੇ ਪ੍ਰਬੰਧਕ ਸ਼੍ਰੀ ਐਸ ਐਨ ਜੋਸ਼ੀ ਵਲੋ ਸ਼੍ਰੀ ਸੋਨੀ ਜੀ ਦੇ ਸਕੂਲ ਪਹੁੰਚਣ ਤੇ ਉਨਾਂ• ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਬੱਚਿਆਂ ਵਲੋ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅਖੀਰ ਵਿਚ ਸਕੂਲ ਦੀ ਮੈਨੇਜਮੈਟ ਕਮੇਟੀ ਵਲੋ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਤ ਵੀ ਕੀਤਾ ਗਿਆ।

No comments:
Post a Comment