ਦਿਵਿਆਂਗ ਵਿਅਕਤੀਆਂ ਲਈ ਪ੍ਰੇਰਨਾ ਸੋਰਤ ਬਣੇ 10 ਵਿਅਕਤੀ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤਸਰ,
3 ਦਸੰਬਰ ( )-'ਜੇਕਰ ਦਿਵਿਆਂਗ ਵਿਅਕਤੀਆਂ ਨੂੰ ਅਸੀਂ ਹਾਂ ਪੱਖੀ ਨਜ਼ਰੀਏ ਨਾਲ
ਵੇਖੀਏ ਤਾਂ ਇੰਨਾਂ ਵਿਅਕਤੀਆਂ ਦਾ ਕੇਵਲ ਦੁੱਖ ਦੂਰ ਨਹੀਂ ਹੋਵੇਗਾ, ਬਲਕਿ ਇਹ ਇਕ ਆਮ
ਇਨਸਾਨ ਵਾਂਗ ਵਿਚਰਨ ਦਾ ਹੌਂਸਲਾ ਵੀ ਕਰਦੇ ਹੋਏ ਆਪਣੇ ਪੈਰਾਂ ਸਿਰ ਖੜ•ੇ ਹੋਣ ਦਾ ਹੀਆ ਵੀ
ਕਰ ਸਕਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਰਾਜੀ. ਪੀ. ਸ੍ਰੀਵਾਸਤਵਾ, ਪ੍ਰਮੁੱਖ
ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਨੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸ੍ਰੀ
ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ
ਕਰਦੇ ਕੀਤਾ। ਉਨਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਹਵਾਲਾ
ਦਿੰਦੇ ਦੱਸਿਆ ਕਿ ਰਾਜ ਵਿਚ ਕਰੀਬ 6. 54 ਲੱਖ ਦਿਵਿਆਂਗ ਵਿਅਕਤੀ ਮੌਜੂਦ ਹਨ, ਜੋ ਕਿ ਰਾਜ
ਦੀ ਅਬਾਦੀ ਦਾ 2.13 ਫੀਸਦੀ ਹਿੱਸਾ ਹੈ। ਉਨਾਂ ਦੱਸਿਆ ਕਿ ਸਰਕਾਰ ਇੰਨਾਂ ਦੇ ਭਲੇ ਲਈ
ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਇੰਨਾਂ ਦੀਆਂ ਲੋੜਾਂ ਅਨੁਸਾਰ ਸਹਾਇਤਾ ਕੀਤੀ ਜਾ ਸਕੇ, ਪਰ
ਜੇਕਰ ਸਮਾਜ ਦਾ ਹਰ ਵਿਅਕਤੀ, ਇੰਨਾਂ ਦੀ ਲੋੜ ਦਾ ਖਿਆਲ ਰੱਖਣ ਲੱਗੇ ਤਾਂ ਇਹ ਸਮਾਜ ਦੀ
ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਉਨਾਂ ਦਿਵਿਆਂਗ ਵਿਅਕਤੀਆਂ ਲਈ
ਪ੍ਰੇਰਨਾ ਸਰੋਤ ਬਣੇ ਅਤੇ ਉਕਤ ਵਰਗ ਦੀ ਭਲਾਈ ਲਈ ਕੰਮ ਕਰ ਰਹੇ 10 ਵਿਅਕਤੀਆਂ ਨੂੰ ਰਾਜ
ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਜੋਧ ਸਿੰਘ ਲੈਕਚਰਾਰ ਸ਼ਹੀਦ ਮੇਜਰ ਭਗਤ
ਸਿੰਘ ਸਕੂਲ ਕਾਲਾ ਨੰਗਲ, ਪ੍ਰਦੀਪ ਕੁਮਾਰ ਲੈਕਚਰਾਰ ਮੌੜ ਮੰਡੀ, ਜਗਦੀਪ ਸਿੰਘ ਪਟਿਆਲਾ,
ਕਮਲਜੀਤ ਸਿੰਘ ਪਿੰਡ ਬੁੱਢਾ ਬਹੋੜਾ, ਜਿਲ•ਾ ਰੋਪੜ, ਡਾ. ਮੋਨਾ ਗੋਇਲ ਜਲੰਧਰ, ਸ੍ਰੀ
ਵਿਕਾਸ ਗੁਪਤਾ ਪਠਾਨਕੋਟ, ਸ੍ਰੀ ਸੁਰੇਸ਼ ਕੁਮਾਰ ਠਾਕੁਰ ਪਿੰਡ ਸਲੋਰਾ, ਜਿਲ•ਾ ਰੋਪੜ, ਡਾ.
ਸੁਨੀਤਾ ਭੱਲਾ ਸਹਾਇਕ ਸਿਵਲ ਸਰਜਨ ਗੁਰਦਾਸਪੁਰ, ਸ੍ਰੀ ਯੋਸਵੀਰ ਗੋਇਲ ਬਠਿੰਡਾ, ਨੇਹਾ
ਪਿੰਡ ਸਲੋਰਾ, ਜਿਲ•ਾ ਰੋਪੜ, ਰੈਡ ਕਰਾਸ ਸਪੈਸ਼ਲ ਸਕੂਲ ਫਰੀਦਕੋਟ, ਦੇ ਨਾਮ ਸ਼ਾਮਿਲ ਹਨ।
ਇਸ ਤੋਂ ਇਲਾਵਾ ਜਿਲ•ੇ ਵਿਚ ਲੋੜਵੰਦਾਂ ਲਈ ਕੰਮ ਕਰਨ ਬਦਲੇ ਰੈਡ ਕਰਾਸ, ਪਹਿਲ ਸਕੂਲ, ਅੰਮ੍ਰਿਤ ਪਰਿਵਾਰ ਮਾਪੇ ਸੰਸਥਾ, ਪੈਂਥਰ ਆਸ਼ਾ ਸਪੈਸ਼ਲ ਸਕੂਲ, ਮੁਸਕਾਨ ਸਪੈਸ਼ਲ ਸਕੂਲ, ਜਾਗ੍ਰਿਤੀ ਸਪੈਸ਼ਲ ਸਕੂਲ, ਸਪੈਸ਼ਲ ਸਕੂਲ ਬਿਆਸ, ਇਬਾਦਤ ਸਕੂਲ, ਆਗੋਸ਼ ਹੈਲਪਿੰਗ ਹੈਂਡ, ਪਿੰਗਲਵਾੜਾ ਸਪੈਸ਼ਲ ਸਕੂਲ ਅਤੇ ਹੋਰ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦੇ ਵਿਭਾਗ ਦੇ ਡਾਇਰੈਕਟਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਹਰੇਕ ਵਿਭਾਗ ਵਿਚ ਦਿਵਿਆਂਗ ਵਿਅਕਤੀਆਂ ਦੀਆਂ ਮੁਸ਼ਿਕਲਾਂ ਨਾਲ ਨਿਜੱਠਣ ਲਈ ਵਿਸ਼ੇਸ਼ ਅਧਿਕਾਰੀ ਦੀ ਨਿਯੁੱਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉਚ ਸਿੱਖਿਆ ਵਿਚ ਦਿਵਿਆਂਗ ਵਿਅਕਤੀਆਂ ਲਈ 5 ਫੀਸਦੀ ਕੋਟਾ ਰਾਖਵਾਂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ 750 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਡੀ ਕੋਸ਼ਿਸ ਹੈ ਕਿ ਹਰੇਕ ਲੋੜਵੰਦ ਵਿਅਕਤੀ ਨੂੰ ਉਸਦੀ ਸਹੂਲਤ ਅਨੁਸਾਰ ਲਾਭ ਦਿੱਤਾ ਜਾ ਸਕੇ।
ਸਮਾਗਮ ਵਿਚ ਸੰਸਦ ਮੈਂਬਰ ਕੋਟੇ ਵਿਚੋਂ 40 ਵੀਲ ਚੇਅਰ ਦੀ ਵੰਡ ਵੀ ਲੋੜਵੰਦਾਂ ਨੂੰ ਕੀਤੀ ਗਈ। ਇਸ ਮੌਕੇ ਉਕਤ ਲੋੜਵੰਦ ਲੋਕਾਂ ਨੂੰ ਵੱਖ-ਵੱਖ ਤਰਾਂ ਦੀ ਸਹੂਲਤ ਦੇ ਰਹੇ ਵਿਭਾਗਾਂ ਦੇ ਸਟਾਲ ਵੀ ਮੌਕੇ 'ਤੇ ਲਗਾ ਕੇ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿੰਮਾਸ਼ੂ ਅਗਰਵਾਲ, ਡਿਪਟੀ ਡਾਇਰੈਕਟਰ ਸ. ਹਰਪਾਲ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸ਼ਿਵਰਾਜ ਬੱਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਮਾਜਿਕ ਸੁਰੱਖਿਆ ਅਧਿਕਾਰੀ ਸ. ਨਰਿੰਦਰ ਸਿੰਘ ਪਨੂੰ, ਜਿਲ•ਾ ਸਿੱਖਿਆ ਅਧਿਕਾਰੀ ਸ. ਸਲਵਿੰਦਰ ਸਿੰਘ ਸਮਰਾ, ਜਿਲ•ਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ- ਦਿਵਿਆਂਗ ਦਿਵਸ ਮੌਕੇ ਰਾਜ ਪੱਧਰੀ ਪੁਰਸਕਾਰਾਂ ਦੀ ਵੰਡ ਕਰਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ। ਨਾਲ ਹਨ ਡਾਇਰੈਕਟਰ ਸ. ਗੁਰਲਵਲੀਨ ਸਿੰਘ ਸਿੱਧੂ ਅਤੇ ਡਾ. ਹਿਮਾਸ਼ੂੰ ਅਗਰਵਾਲ।

No comments:
Post a Comment