Saturday, December 22, 2018

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਹੈ ਪਛਤਾਵਾ -ਐਮਾਜੋਨ

                               ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਹੈ ਪਛਤਾਵਾ -ਐਮਾਜੋਨ

                                    ਸ਼੍ਰੋਮਣੀ ਕਮੇਟੀ ਵੱਲੋਂ ਲੀਗਲ ਨੋਟਿਸ ਦੇ ਜਵਾਬ ’ਚ ਕੀਤਾ ਪ੍ਰਗਟਾਵi

ਅੰਮ੍ਰਿਤਸਰ, 22 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਦਿੰਦਿਆਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜੋਨ ਨੇ ਆਪਣੀ ਗਲਤੀ ’ਤੇ ਮੁਆਫੀ ਮੰਗੀ ਹੈ। ਕੰਪਨੀ ਵੱਲੋਂ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਟਾਇਲਟ ਸੀਟ ਦੇ ਮੈਟ ’ਤੇ ਲਗਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਜਵਾਬ ਵਿਚ ਕੰਪਨੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਕਾਰਨ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੰਪਨੀ ਅਨੁਸਾਰ ਉਸ ਨੇ ਆਪਣੇ ਵਿਵਾਦਤ ਉਤਪਾਦ ਹਟਾ ਦਿੱਤੇ ਹਨ। ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਪੱਤਰ ਰਾਹੀਂ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਤੀਸਰੀ ਧਿਰ ਵੱਲੋਂ ਕੀਤੀ ਗਲਤੀ ਲਈ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਭੇਜਿਆ ਪੱਤਰ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਪਬਲਿਕ ਰੀਲੇਸ਼ਨ ਮਿਸਟਰ ਅਵਿਨਾਸ਼ ਨੇ ਉਨ੍ਹਾਂ ਨਾਲ ਫੋਨ ’ਤੇ ਗੱਲ ਵੀ ਕੀਤੀ ਹੈ ਅਤੇ ਹੋਈ ਗਲਤੀ ਲਈ ਸਿੱਖ ਜਗਤ ਪਾਸੋਂ ਖਿਮਾ ਜਾਚਨਾ ਕੀਤੀ ਹੈ। ਮੁੱਖ ਸਕੱਤਰ ਅਨੁਸਾਰ ਕੰਪਨੀ ਨੇ ਅੱਗੇ ਤੋਂ ਸੁਚੇਤ ਰਹਿਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਹੈ ਕਿ ਜੇਕਰ ਅੱਗੇ ਤੋਂ ਕੋਈ ਤੀਜੀ ਧਿਰ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਰੂਪ ਸਿੰਘ ਨੇ ਕਿਹਾ ਕਿ ਐਮਾਜੋਨ ਦੀ ਵੈਬਸਾਈਟ ਉਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕੰਪਨੀ ਨੂੰ ਲੀਗਲ ਨੋਟਿਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਪਾਸ ਸ਼ਿਕਾਇਤ ਵੀ ਭੇਜੀ ਸੀ। ਮੁੱਖ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਬੀਤੇ ਕੱਲ੍ਹ ਵੀ ਕੰਪਨੀ ਨੂੰ ਇੱਕ ਈਮੇਲ ਭੇਜ ਕੇ ਸਿੱਖ ਜਗਤ ਅੰਦਰ ਫੈਲੇ ਰੋਸ ਤੇ ਰੋਹ ਤੋਂ ਜਾਣੂ ਕਰਵਾਇਆ ਸੀ।

ਪਿੱਪਲ ਸਿੰਘ ਵਲੋਂ ਕਥਿਤ ਦੋਸ਼ੀਆਂ ਖਿਲਾਫ ਪੁਖਤਾ ਸਬੂਤ ਸੀ ਬੀ ਆਈ ਨੂੰ ਸੌਪਣ ਦਾ ਦਾਅਵਾ।

                       ਪਿੱਪਲ ਸਿੰਘ ਵਲੋਂ ਕਥਿਤ ਦੋਸ਼ੀਆਂ ਖਿਲਾਫ ਪੁਖਤਾ ਸਬੂਤ ਸੀ ਬੀ ਆਈ ਨੂੰ ਸੌਪਣ ਦਾ ਦਾਅਵਾ।

ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਂਡ ਦੀਆਂ ਹੋਰ ਪਰਤਾਂ ਜਲਦੀ ਖੁਲ ਸਕਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਜ ਸ੍ਰੀ ਕੁਲਦੀਪ ਸਿੰਘ ਦੀ ਅਦਾਲਤ ਵਿਚ ਪਿੱਪਲ ਸਿੰਘ ਬਨਾਮ ਸੀ ਬੀ ਆਈ ਸੀ ਆਰ ਐਮ - ਐਮ ਨੰ: 59197 / 2018 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ 14 ਜਨਵਰੀ ਨੂੰ ਇਸ ਦੀ ਪਹਿਲੀ ਸੁਣਵਾਈ ਹੋਵੇਗੀ । ਅਦਾਲਤ ਨੇ ਬੇਅਦਬੀ ਕਾਂਡ ਨਾਲ ਸੰਬੰਧਿਤ ਜਾਂਚ ਪ੍ਰਤੀ ਕੇਂਦਰੀ ਜਾਂਚ ਬਿਊਰੋ ਸੀ ਬੀ ਆਈ ਨੂੰ ਉਸ ਦਿਨ ਪੇਸ਼ ਹੋਣ ਲਈ ਕਿਹਾ ਹੈ।  ਪਿੱਪਲ ਸਿੰਘ ਨੇ ਬੇਅਦਬੀ ਕਾਂਡ ਦੀ ਜਾਂਚ ਸੰਬੰਧੀ ਮਾਨਯੋਗ ਅਦਾਲਤ ਨੂੰ ਸਪੈਸ਼ਲ ਪਾਵਰਜ਼ ਦੀ ਧਾਰਾ 482 ਦੇ ਅਧੀਨ ਸੀ ਬੀ ਆਈ ਦੀ ਸਟੇਟਸ ਰਿਪੋਰਟ ਅਤੇ ਐਕਸ਼ਨ ਟੇਕਨ ਰਿਪੋਰਟ ਮੰਗਣ ਦੀ ਗੁਹਾਰ ਲਗਾਈ ਹੈ। ਗਵਾਹ ਨੇ ਦਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਆਪਣੇ ਤੌਰ 'ਤੇ ਉਕਤ ਕੇਸ ਦੀ ਪੜਤਾਲ ਅਤੇ ਛਾਣਬੀਣ ਕਰ ਰਹੇ ਹਨ।   ਉਸ ਦਾ ਕਹਿਣਾ ਹੈ ਕਿ ਉਸ ਕੋਲ ਉਕਤ ਕੇਸ ਸੰਬੰਧੀ ਪੁਖਤਾ ਸਬੂਤ ਹੱਥ ਲਗੇ ਹਨ। ਜਿਸ ਨੂੰ ਉਹ ਸੀ ਬੀ ਆਈ ਨੂੰ ਸੌਪ ਚੁੱਕੇ ਹਨ ਅਤੇ ਸਬੂਤਾਂ ਸਮੇਤ ਆਪਣੇ ਬਿਆਨ ਦਰਜ ਕਰਾਚੁਕੇ ਹਨ। ਪਰ ਸੀ ਬੀ ਆਈ ਨੇ ਦੋਸ਼ੀਆਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਕਥਿਤ ਦੋਸ਼ੀ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਾਮੀ ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋਂ 15 - 15 ਲੱਖ ਰੁਪੈ ਮੁਆਵਜਾ ਦੇਣ 'ਤੇ ਵੀ ਇਤਰਾਜ ਜਤਾਇਆ ਹੈ। ਉਹਨਾਂ ਪੰਜਾਬ ਸਰਕਾਰ ਵਲੋਂ ਸੀ ਬੀ ਆਈ ਤੋਂ ਉਕਤ ਮਾਮਲੇ 'ਚ ਜਾਂਚ ਵਾਪਸ ਲੈਣ ਦੇ ਫੈਸਲੇ ਨੂੰ ਵੀ ਗਲਤ ਅਤੇ ਸ਼ੱਕੀ ਕਰਾਰ ਦਿਤਾ।  ਉਹਨਾਂ ਦਸਿਆ ਕਿ ਮਾਮਲੇ ਪ੍ਰਤੀ ਪਹਿਲੀ ਸੁਣਵਾਈ 14 ਜਨਵਰੀ ਨੂੰ ਹੋ ਰਹੀ ਹੈ ਅਤੇ ਦਾਅਵਾ ਕੀਤਾ ਕਿ ਜਲਦ ਕਥਿਤ ਦੋਸ਼ੀਆਂ ਤੋਂ ਇਲਾਵਾ ਕਈ ਪ੍ਰਮੁਖ ਵਿਅਕਤੀ ਕਟਿਹਿਰੇ 'ਚ ਖੜੇ ਹੋਣਗੇ। ਸੀ ਬੀ ਆਈ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਮੋੜਵਾਂ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਅਖੌਤੀ ਸਾਧ ਆਸਾਰਾਮ ਅਤੇ ਸੌਦਾ ਸਾਧ ਨੂੰ ਜੇਲ੍ਹ ਯਾਤਰਾ 'ਤੇ ਭੇਜਣ ਵਾਲੀ ਸੀ ਬੀ ਆਈ ਹੀ ਸੀ। ਨਵੰਬਰ'84 ਦੇ ਸਿੱਖ ਕਤਲੇਆਮ ਸਬੰਧੀ ਯਸ਼ਪਾਲ, ਸੱਜਣ ਕੁਮਾਰ ਅਤੇ 80 ਹੋਰ ਦੋਸ਼ੀਆਂ ਨੂੰ ਉਮਰ ਕੈਦ ਅਤੇ 5-5 ਸਾਲਾਂ ਦੀਆਂ ਸਜਾਵਾਂ ਸੀ ਬੀ ਆਈ ਕਾਰਨ ਸੰਭਵ ਹੋਈਆਂ ਹਨ। ਉਕਤ ਏਜੰਸੀ 'ਤੇ ਭਰੋਸੇ ਪ੍ਰਤੀ ਸਭ ਤੋਂ ਖਾਸ ਧਿਆਨ ਦੇਣ ਯੋਗ ਕਾਰਨ ਇਹ ਹੈ ਕਿ ਗੁਜਰਾਤ ਦੰਗਿਆਂ ਦੇ ਦੋਸ਼ਿਆਂ ਜਿਹਨਾਂ 'ਚ ਨਰਿੰਦਰ ਮੋਦੀ ਦੀ ਸੱਜੀ ਬਾਂਹ ਮੰਨੀ ਜਾਂਦੀ ਇੱਕ ਮੰਤਰੀ ਵੀ ਸ਼ਾਮਿਲ ਸੀ, ਉਸ ਨੂੰ ਵੀ ਉਮਰਕੈਦ ਕਰਾਉਣ 'ਚ ਉਕਤ ਏਜੰਸੀ ਦਾ ਹੀ ਹੱਥ ਮੰਨਿਆ ਗਿਆ ਹੈ। ਉਹਨਾਂ ਦੋਸ਼ ਲਾਇਆ ਕਿ ਕੁਝ ਲੋਕ ਅਸਲ ਦੋਸ਼ਿਆਂ ਨੂੰ ਬਚਾਉਣ ਲਈ ਸੀ ਬੀ ਆਈ ਖਿਲਾਫ ਆਮ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਅਖੀਰ ਵਿੱਚ ਉਹਨਾਂ ਕਿਹਾ ਕਿ  ਹੁਣ ਸੱਚ ਨੂੰ ਦਬਾਇਆ ਜਾਂ ਲੁਕਾਇਆ ਨਹੀਂ ਜਾ ਸਕੇਗਾ ਅਤੇ ਬਰਗਾਈ ਬੇਅਦਬੀ ਕਾਂਡ ਦੇ ਦੋਸ਼ੀ ਜਲਦ ਸਲਾਖਾਂ ਪਿਛੇ ਹੋਣਗੇ।  

ਪੀ.ਸੀ.ਐਸ. ਪਾਸ ਕਰਕੇ ਜੱਜ ਬਣੀ ਹਰਕਮਲ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਪੀ.ਸੀ.ਐਸ. ਪਾਸ ਕਰਕੇ ਜੱਜ ਬਣੀ ਹਰਕਮਲ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸ਼ੁਕਰਾਨਾ


ਅੰਮ੍ਰਿਤਸਰ, 21 ਦਸੰਬਰ-
ਪੀ.ਸੀ.ਐਸ. ਜ਼ੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸਿੱਖ ਲੜਕੀ ਹਰਕਮਲ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਲੁਧਿਆਣਾ ਨਿਵਾਸੀ ਸ. ਗੁਰਮੁੱਖ ਸਿੰਘ ਚਾਨਾ ਅਤੇ ਬੀਬੀ ਮਨਦੀਪ ਕੌਰ ਦੀ ਹੋਣਹਾਰ ਸਪੁੱਤਰੀ ਹਰਕਮਲ ਕੌਰ ਦੇ ਦਾਦੀ ਜਸਵਿੰਦਰ ਕੌਰ ਲੁਧਿਆਣਾ ਦੇ ਸਾਬਕਾ ਕੌਂਸਲਰ ਹਨ। ਹਰਕਮਲ ਕੌਰ ਦੀ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਇਸ ਨਾਲ ਸਮੁੱਚੇ ਸਿੱਖ ਜਗਤ ਦਾ ਮਾਣ ਵਧਿਆ ਹੈ। ਉਨ੍ਹਾਂ ਨੌਜੁਆਨੀ ਨੂੰ ਹਰਕਮਲ ਕੌਰ ਦੀ ਪ੍ਰਾਪਤੀ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ. ਦਿਲਜੀਤ ਸਿੰਘ ਬੇਦੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਹਰਕਮਲ ਕੌਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਿਰੋਪਾਓ ਦਿੱਤੇ। ਇਸ ਦੌਰਾਨ ਹਰਕਮਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੋਈ ਹੈ ਅਤੇ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਨੌਜੁਆਨੀ ਨੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਹਰਕਮਲ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਨਮਾਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਮੀਤ ਮੈਨੇਜਰ ਸ. ਗੁਰਪ੍ਰੀਤ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਸੁੱਖਾ ਸਿੰਘ ਆਦਿ ਮੌਜੂਦ ਸਨ।

30 ਦਸੰਬਰ ਨੂੰ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ -ਸ: ਕਮਲਦੀਪ ਸਿੰਘ ਸੰਘਾ

                      30 ਦਸੰਬਰ ਨੂੰ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ -ਸ: ਕਮਲਦੀਪ ਸਿੰਘ ਸੰਘਾ
ਅੰਮ੍ਰਿਤਸਰ, 21 ਦਸੰਬਰ (   ) ਜ਼ਿਲ•ਾ ਮੈਜਿਸਟ੍ਰੇਟ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪੰਜਾਬ ਰਾਜ ਅੰਦਰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ 30 ਦਸੰਬਰ 2018 ਨੂੰ ਹੀ ਹੋਵੇਗੀ। ਉਨ•ਾਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ•ਾ ਅੰਮ੍ਰਿਤਸਰ ਅੰਦਰ ਜਿਸ ਏਰੀਏ ਵਿਚ ਗ੍ਰਾਮ ਪੰਚਾਇਤਾਂ ਚੋਣਾਂ 2018 ਹੋਣੀਆਂ ਹਨ, ਉਸ ਏਰੀਏ ਅੰਦਰ 30 ਦਸੰਬਰ 2018 (ਵੋਟ ਪੋਲਿੰਗ/ਗਿਣਤੀ ਵਾਲੇ ਦਿਨ) ਨੂੰ ਡਰਾਈ-ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ। ਇਸ ਮਿਤੀ ਨੂੰ ਜ਼ਿਲਾ ਅੰਮ੍ਰਿਤਸਰ ਦੇ ਪਿੰਡਾਂ ਵਿਚ ਦੁਕਾਨਾਂ/ਹੋਟਲ/ਰੈਸ਼ਟੋਰੈਂਟ/ਕਲੱਬ ਅਤੇ ਅਹਾਤਿਆਂ 'ਤੇ ਸ਼ਰਾਬ ਦੀ ਵਿਕਰੀ/ਵਰਤੋਂ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ 'ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ।  ਇਹ ਹੁਕਮ 30 ਦਸੰਬਰ 2018 ਤੱਕ ਲਾਗੂ ਰਹੇਗਾ।

यूरेका अंतर्राष्ट्रीय प्रतियोगिता 2018 स्प्रिंग डेल सीनियर स्कूल के बहु प्रतिभावान छात्रों ने यूरेका इंटरनेशनल कॉम्पटिशन 2018 में ओवरआल ट्रॉफी जीती

यूरेका अंतर्राष्ट्रीय प्रतियोगिता 2018
स्प्रिंग डेल सीनियर स्कूल के बहु प्रतिभावान छात्रों ने यूरेका इंटरनेशनल कॉम्पटिशन 2018 में ओवरआल ट्रॉफी जीती
सीएमएस, लखनऊ, में 60 शीर्ष राष्ट्रीय और अंतरराष्ट्रीय स्कूलों से आई टीमों के साथ मुकाबला किया




अमृतसर, दिसंबर 21: स्प्रिंग डेल सीनियर स्कूल के 10 बहु प्रतिभाशाली छात्रों के एक समूह ने सिटी मोंटेसरी स्कूल (सीएमएस), लखनऊ, में आयोजित यूरेका अंतर्राष्ट्रीय प्रतियोगिता 2018, में ओवरआल ट्रॉफी जीत कर एक बार फिर से अपने स्कूल का सर गर्व से ऊँचा कर दिया।

विवरण देते हुए, श्री राजीव कुमार शर्मा, प्रिंसीपल, स्प्रिंग डेल सीनियर स्कूल, अमृतसर, ने कहा कि बहु-प्रतिभाशाली स्प्रिंग डेलियन, जिन्होंने भारत, श्रीलंका, बांग्लादेश और नेपाल के 60 शीर्ष स्कूलों से आई टीमों के साथ प्रतिस्पर्धा की थी, में गुरांश सिंह, अगमजोत सिंह, अनवी जैन, पारुल गोएंका, क्षितिज सरीन, मन्नत कोहली, ईशान मारवाहा, तसव्वर अरोड़ा, टीशा कपूर और आराध्या अरोड़ा, शामिल थे।

"प्रतियोगिताओं में सांस्कृतिक प्रदर्शन, वाद विवाद, कोलाज निर्माण, विज्ञापन, प्रश्नोत्तरी, फिल्म निर्माण, विज्ञान मॉडल निर्माण और अन्य गतिविधियाँ शामिल थीं," श्री शर्मा ने कहा। उन्होंने कहा कि प्रतिस्पर्धा और उस में भाग लेने और ओवरआल ट्रॉफी जीतने वाले स्प्रिंग डेल सीनियर स्कूल के छात्रों की विशिष्टता इस तथ्य से आंकी जा सकती है कि प्रत्येक प्रतिभागी के लिए यह आवश्यक था की वह मल्टीटास्किंग की क्षमता रखता हो क्योंकि उनमें से प्रत्येक के लिए एक ही समय पर विभिन्न भूमिकाओं को निभाना आवश्यक था, जो कि स्कूली छात्रों के लिए एक बड़ी चुनौती है। "स्कूल को उनकी उपलब्धियों पर गर्व है," उन्होंने कहा।

Sunday, December 16, 2018

ਬਾਦਲਾਂ ਦੇ ਗ਼ਲਤ ਫੈਸਲਿਆਂ ਕਾਰਨ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਬਸੰਮਤੀ ਨਾਲ 'ਸ੍ਰੀ ਅਕਾਲ ਤਖ਼ਤ ਸਾਹਿਬਵਿਖੇ ਅਰਦਾਸ ਮਗਰੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀਦਾ ਪ੍ਰਧਾਨ ਐਲਾਨਿਆ
ਬਾਦਲਾਂ ਦੇ ਗ਼ਲਤ ਫੈਸਲਿਆਂ ਕਾਰਨ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀਦਾ ਗਠਨ
ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਦਫ਼ਤਰ ਵਿਖੇ ਬਾਦਲਾਂ ਨੇ ਵਿਖਾਈਂ ਬਦਮਾਸ਼ੀ









ਅੰਮ੍ਰਿਤਸਰ 16 ਦਸੰਬਰ 2018: ( ) ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਹੋ ਰਹੇ ਚਹਿਰੇ ਨੂੰ ਸਾਫ਼ ਸੁਥਰਾ ਬਣਾਉਣ ਲਈ ਉੱਘੇ ਟਕਸਾਲੀ ਅਕਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ। ਇਸ ਸਮਾਰੋਹ ਵਿੱਚ ਖਾਲਸਾ ਪੰਥ ਦਾ ਵੱਡਾ ਇਕੱਠ ਸ਼ਾਮਿਲ ਹੋਇਆ ਅਤੇ 'ਸ੍ਰੀ ਅਕਾਲ ਤਖ਼ਤ ਸਾਹਿਬ' ਅੱਗੇ ਮੁੱਖ ਲੀਡਰਾਂ ਵਲੋਂ ਅਰਦਾਸ ਬੇਨਤੀ ਕਰਕੇ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ
ਇਸ ਸਮੇਂ ਬਾਦਲਾਂ ਨੇ ਵੱਡੀ ਵਿਰੋਧਤਾ ਦਿਖਾਈ ਅਤੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਦਫ਼ਤਰ ਜੋ ਸਭ ਲਈ ਸਾਂਝਾ ਹੈ, ਪ੍ਰੈਸ ਕਾਨਫਰੰਸ ਨਾ ਕਰਨ ਦੀ ਸ਼ਰਿਆਮ ਬਦਮਾਸ਼ੀ ਵਿਖਾਈਂ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਘਰ ਵਿਖੇ ਇਹਨਾਂ ਬਾਦਲਾਂ ਦਾ ਪੂਰਾ ਕਬਜ਼ਾ ਹੈ ਅਤੇ ਇਸ ਸੂਚਨਾ ਕੇਂਦਰ ਵਿਖੇ ਬਾਦਲਾਂ ਵਲੋਂ ਕੲੀ ਵਾਰ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਦਲਾਂ ਨੇ ਗੁਰੂ ਘਰ ਨੂੰ ਆਪਣੀ ਨਿੱਜੀ ਜਾਇਦਾਦ ਬਣਾਇਆ ਹੋਇਆ ਹੈ

ਇਸ ਅਰਦਾਸ ਸਮੇਂ ਤੋਂ ਬਾਅਦ ਮਾਝੇ ਦੇ ਜਰਨੈਲ ਦੇ ਨਾਂ ਨਾਲ ਜਾਣੇ ਜਾਂਦੇ "ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ" ਨੂੰ ਗਠਨ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ। ਇਸ ਨਵੇਂ ਬਣੇ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਪੁਰਾਣੇ (1920) ਵਾਲੇ ਸਵਿਧਾਨ ਵਿੱਚ ਬਣਦੇ ਬਦਲਾਵ ਕਰਕੇ ਆਪਣੇ ਆਪ ਨੂੰ ਚਲਾਉਣ ਦਾ ਪ੍ਰਣ ਕੀਤਾ ਗਿਆ। ਇਸ ਮੋਕੇ ਲੱਖਾਂ ਦੀ ਤਾਦਾਦ ਵਿੱਚ ਵੱਡਾ ਹਜ਼ੂਮ ਹੁਮ - ਹੰਮਾ
ਕੇ ਸ਼ਾਮਿਲ ਹੋਇਆ ਜਿਨ੍ਹਾਂ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮੋਢੇ ਨਾਲ ਮੋਢਾ ਲਾਕੇ  ਕੰਮ ਕਰਨ ਲਈ ਪ੍ਰਣ ਕੀਤਾ
ਇਸ ਸਮੇਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹੋਰ ਟਕਸਾਲੀ ਅਕਾਲੀ ਲੀਡਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਦਲਾਂ ਵਲੋਂ "ਪਖੰਡੀ ਸਾਧ ਰਾਮ ਰਹੀਮ" ਨੂੰ ਬਿਨਾਂ ਮੰਗੇ ਮੁਆਫ਼ੀ ਦੇਣੀ ਕਿੱਉਜੋਂ ਪਖੰਡੀ ਸਾਧ ਕੋਲੋ ਮੋਟਾ ਚੰਦਾ ਅਤੇ ਵੋਟਾਂ ਦੀ ਆਸ ਲਾਈ ਬੈਠੇ ਸਨ ਅਤੇ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਜਿਸ ਵਿੱਚ ਸ਼ਾਂਤ ਮਈ ਢੰਗ ਨਾਲ ਆਪਣਾ ਰੋਸ ਜ਼ਾਹਿਰ ਕਰ ਰਹੇ ਨਿਹਥੇ ਸਿੰਘਾਂ ਤੇ ਅੰਧਾ ਧੁੰਦ ਗੋਲੀਆਂ ਚਲਾਈਆਂ ਅਤੇ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ। ਇਹਨਾਂ ਬਾਦਲਾਂ ਦੀ ਮਾੜੀ ਸੋਚ ਦਾ ਨੰਗਾ ਨਾਚ ਹੁਣ ਲੋਕਾਂ ਸਾਹਮਣੇ ਗਿਆ ਹੈ ਅਤੇ ਜਦ ਸਾਡੇ ਵਲੋਂ ਇਹਨਾਂ ਬਾਦਲਾਂ ਦੇ ਗ਼ਲਤ ਫੈਸਲਿਆਂ ਬਾਰੇ ਪੁੱਛਿਆ ਗਿਆ ਤਾਂ ਬਾਦਲਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਨਾਦਰਸ਼ਾਹੀ ਢੰਗ ਨਾਲ ਐਲਾਨ ਕੀਤਾ ਕਿ " ਜਿੰਨ੍ਹਾਂ ਨੂੰ ਸਾਡੇ ਫੈਸਲੇ ਪਸੰਦ ਨਹੀਂ ਉਹ ਅਕਾਲੀ ਦਲ ਛੱਡ ਦੇਣ"
ਉਨ੍ਹਾਂ ਸਾਰੇ ਹੀ ਲੋਕਾਂ ਨੂੰ ਬਾਦਲਾਂ ਦੇ ਕੀਤੇ ਗੁਨਾਹਾਂ ਅਤੇ ਗ਼ਲਤ ਕੰਮਾਂ ਦਾ ਸੀਟਾ ਇਹਨਾਂ ਬਾਦਲਾਂ ਨੂੰ ਵਾਪਿਸ ਮੋੜਨ ਲਈ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹਿਣ ਅਤੇ

ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹਨਾਂ ਬਾਦਲਾਂ ਵਿੱਚ ਔਰੰਗਜ਼ੇਬ ਦੀ ਰੂਹ ਗੲੀ ਹੈ ਜੋ ਗੁਰੂ ਘਰ ਅਤੇ ਗੁਰੂਆਂ ਦੀ ਮਾਣ ਮਰਿਆਦਾ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਪੰਥ ਦਾ ਘਾਣ ਕਰ ਰਹੇ ਹਨ। ਇਹ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਗੁਰੂ ਧਾਮਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਕੰਮਾਂ ਦੀ ਮਰਿਆਦਾ ਅਨੁਸਾਰ ਹੀ ਸੀਮਿਤ ਰਖੇਗਾ
ਇਸ ਅਕਾਲੀ ਦਲ ਟਕਸਾਲੀ ਵਲੋਂ ਹਰ ਵਰਗ ਦੇ ਲੋਕਾਂ ਨੂੰ ਮੈਂਬਰਸ਼ਿਪ ਅਤੇ ਅਹੁਦੇਦਾਰੀਆਂ ਲਈ ਸ਼ਾਮਿਲ ਕੀਤਾ ਜਾਵੇਗਾ ਅਤੇ ਵਿਦੇਸ਼ਾਂ ਵਿੱਚ ਗੁਰਸਿੱਖ ਭਾਈਆਂ ਨੂੰ ਵੀ ਇਸ ਸੰਸਥਾ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਜਿਸ ਨਾਲ ਸਿੱਖ ਕੌਮ ਦੀ ਸ਼ਾਨੋ ਸ਼ੌਕਤ ਪੂਰੇ ਸੰਸਾਰ ਵਿੱਚ ਪਹੁੰਚ ਸਕੇ
ਇਸ ਮੌਕੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮੱਖਣ ਸਿੰਘ ਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੋਪਾਲ ਸਿੰਘ, ਜਥੇਦਾਰ ਚਰਨਜੀਤ ਸਿੰਘ ਜਲਾਲਾਬਾਦ ਤੋਂ ਇਲਾਵਾ ਕਈ ਉਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ