Thursday, February 21, 2019

ਖ਼ਾਲਸਾ ਕਾਲਜ ਵਿਖੇ ' ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ ਕੌਮੀ‐2019' ਦਾ ਹੋਇਆ ਸ਼ਾਨਦਾਰ ਅਗਾਜ਼






ਖ਼ਾਲਸਾ ਕਾਲਜ ਵਿਖੇ ' ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ ਕੌਮੀ‐2019' ਦਾ ਹੋਇਆ ਸ਼ਾਨਦਾਰ ਅਗਾਜ਼

ਖ਼ਾਲਸਾ ਅਕਾਦਮੀ ਨੇ ਸਟੀਲ ਪਲਾਂਟ ਅਤੇ ਆਰ. ਸੀ. ਐਫ਼. ਨੇ ਹਰਿਆਣੇ ਨੂੰ ਹਰਾਇਆ

ਲੜਕੀਆਂ ਦੀ ਹਾਕੀ ਖੇਡ ਨੂੰ ਪ੍ਰਫ਼ੁਲਿੱਤ ਕਰਨ ਲਈ ਮੈਨੇਜ਼ਮੈਂਟ ਦਿੰਦਾ ਰਹੇ ਭਰਪੂਰ ਸਹਿਯੋਗ : ਛੀਨਾ 

ਅੰਮ੍ਰਿਤਸਰ, 20 ਫ਼ਰਵਰੀ (                 )¸ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਅੱਜ ਖ਼ਾਲਸਾ ਕਾਲਜ ਕੈਂਪਸ ਵਿਖੇ ਪਹਿਲਾਂ 'ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019' ਟੂਰਨਾਮੈਂਟ (ਲੜਕੀਆਂ) ਦਾ ਸ਼ਾਨਦਾਰ ਅਗਾਜ਼ ਹੋਇਆ। ਜਿਸ ਦੌਰਾਨ ਅੱਜ ਪਹਿਲੇ ਦਿਨ 'ਚ 4 ਮੁਕਾਬਲੇ ਹੋਏ ਜਿਸ 'ਚ ਖ਼ਾਲਸਾ ਹਾਕੀ ਅਕੈਡਮੀ ਨੇ ਸਟੀਲ ਪਲੈਂਟ ਭਿਲਾਈ ਨੂੰ 7‐0, ਦੂਸਰੇ ਮੈਚ 'ਚ ਆਰ. ਸੀ. ਐਫ਼. ਕਪੂਰਥਲਾ ਨੇ ਬੱਧਖ਼ਾਲਸਾ ਨੂੰ 6‐0, ਤੀਸਰੇ 'ਚ ਨੈਸ਼ਨਲ ਅਕੈਡਮੀ (ਮੱਧ ਪ੍ਰਦੇਸ਼) ਨੇ ਹਰਿਆਣਾ‐11 ਨੂੰ 4‐1 ਨੂੰ ਨਾਲ ਹਰਾਇਆ ਅਤੇ ਖ਼ਬਰ ਲਿਖੇ ਜਾਣ ਤੱਕ ਚੌਥਾ ਮੈਚ ਓਡੀਸਾ‐11 ਅਤੇ ਐਨ. ਐਚ. ਏ. (ਨਿਊ ਦਿੱਲੀ) ਦਰਮਿਆਨ ਚਲ ਰਿਹਾ ਸੀ। 

ਭਾਰਤ ਦੀ ਪ੍ਰਮੁੱਖ ਤੇਲ ਕੰਪਨੀ 'ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ. ਐਨ. ਜੀ. ਸੀ.) ਦੁਆਰਾ ਸਪਾਂਸਨਰ ਅਤੇ ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ  ਚਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਇਹ ਟੂਰਨਾਮੈਂਟ 24 ਫ਼ਰਵਰੀ ਤੱਕ ਚੱਲੇਗਾ ਅਤੇ ਇਸ 'ਚ 8 ਦੇਸ਼ ਦੀਆਂ ਨਾਮੀਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੋਸਾਇਟੀ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਹਾਕੀ ਦੀ ਖੇਡ ਨੂੰ ਪ੍ਰਫ਼ੁਲਿੱਤ ਕਰਨ 'ਚ ਅਜਿਹੇ ਮੁਕਾਬਲੇ ਸਹਾਈ ਸਿੱਧ ਹੁੰਦੇ ਹਨ। ਉਨ•ਾਂ ਕਿਹਾ ਕਿ ਭਾਰਤ ਦੀ ਕੌਮੀ ਖੇਡ ਹਾਕੀ ਦਾ ਬਣਦਾ ਮਾਣ‐ਸਤਿਕਾਰ ਇਸ ਖੇਡ ਨੂੰ ਮਿਲਣਾ ਚਾਹੀਦਾ ਹੈ 

ਇਸ ਤੋਂ ਪਹਿਲਾਂ ਸ: ਛੀਨਾ ਨੇ ਖੇਡ ਦਾ ਅਗਾਜ਼ ਹਵਾ 'ਚ ਗੁਬਾਰੇ ਛੱਡਣ ਤੋਂ ਉਪਰੰਤ ਪੂਰੇ ਭਾਰਤ 'ਚੋਂ ਆਈਆਂ 8 ਟੀਮਾਂ ਦੀਆਂ ਖਿਡਾਰਣਾਂ ਨਾਲ ਜਾਣ‐ਪਛਾਣ ਕਰਕੇ ਕੀਤਾ। ਇਸ ਮੌਕੇ ਸ: ਛੀਨਾ ਨਾਲ ਹਾਕੀ ਇੰਡੀਆ ਤੋਂ ਵਿਸ਼ੇਸ਼ ਮਹਿਮਾਨ ਸ੍ਰੀ ਐਮ. ਕੇ. ਕੌਸ਼ਿਕ, ਭਾਰਤੀ ਮਹਿਲਾ ਹਾਕੀ ਟੀਮ ਦੇ ਕਪਤਾਨ ਰਾਣੀ ਰਾਮਪਾਲ, ਉਲੰਪੀਅਨ ਬਲਵਿੰਦਰ ਸ਼ੰਮੀ, ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਵੀ ਮੌਜ਼ੂਦ ਸਨ, ਨੂੰ ਖਿਡਾਰੀਆਂ ਵੱਲੋਂ ਕੱਢੀ ਗਈ ਮਾਰਚ ਨੂੰ ਸਲਾਮੀ ਵੀ ਦਿੱਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ। ਇਸ ਮੌਕੇ ਕਪਤਾਨ ਰਾਣੀ ਨੇ ਕਿਹਾ ਕਿ ਉਹ ਲੜਕੀਆਂ ਵਿਚਲੀ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਹੈ। ਉਨ•ਾਂ 24 ਫ਼ਰਵਰੀ ਤੱਕ ਚੱਲਣ ਵਾਲਾ ਇਹ ਹਾਕੀ ਮੈਚ ਬਹੁਤ ਰੌਚਕ ਹੋਵੇਗਾ। 

ਇਸ ਮੌਕੇ ਸ੍ਰੀ. ਕੋਸ਼ਿਕ ਨੇ ਪੰਜਾਬੀਆਂ ਦੇ ਉਤਸ਼ਾਹ ਤੇ ਦਲੇਰੀ ਦੀ ਸ਼ਲਾਘਾ ਕਰਦਿਆਂ ਲੜਕੀਆਂ ਨੂੰ ਹਾਕੀ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਹਾਕੀ ਨੂੰ ਉਚ ਮੁਕਾਮ ਤੱਕ ਪਹੁੰਚਾਉਣ ਲਈ ਖ਼ਾਲਸਾ ਮੈਨੇਜ਼ਮੈਂਟ ਜੋ ਬੀੜਾ ਚੁੱਕਿਆ ਹੈ, ਉਹ ਸਲਾਹੁਣਯੋਗ ਹੈ। ਇਸ ਮੌਕੇ ਖ਼ਾਲਸਾ ਕਾਲਜ ਦੇ ਖੇਡ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਧਰੋਨਾਚਾਰੀਆ ਐਵਾਰਡੀ ਮੁੱਖ ਕੋਚ ਬਲਦੇਵ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਹਾਇਕ ਕੋਚ ਅਮਰਜੀਤ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਕਾ ਦੀ ਭੂਮਿਕਾ ਪ੍ਰੋ: ਆਂਚਲ ਅਰੋੜਾ ਨੇ ਬਾਖੂਬੀ ਨਿਭਾਈ। 

No comments:

Post a Comment