Friday, December 14, 2018

ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਆਪਣੇ ਗੌਰਵਮਈ ਧਾਰਮਿਕ ਵਿਰਸੇ ਨਾਲ ਜੋੜਨ ਦੇ ਯਤਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਾਈ ਪਾਸ

ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਆਪਣੇ ਗੌਰਵਮਈ ਧਾਰਮਿਕ ਵਿਰਸੇ ਨਾਲ ਜੋੜਨ ਦੇ ਯਤਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ  ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਾਈ ਪਾਸ

14 ਦਸੰਬਰ, 2018 ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ  ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਾਈ ਪਾਸ ਵਿਖੇ 'ਇਨਾਮ ਵੰਡ ਸਮਾਰੋਹ' ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਆਪਣੇ ਗੌਰਵਮਈ ਧਾਰਮਿਕ ਵਿਰਸੇ ਨਾਲ ਜੋੜਨ ਦੇ ਯਤਨਾਂ ਨੂੰ ਮੁਖ ਰੱਖਦਿਆਂ ਇਹ ਸਮਾਰੋਹ ਸਕੂਲ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ | ਇਸ ਵਿਸ਼ੇਸ਼ ਮੌਕੇ ਤੇ ਸਕੂਲ ਦੇ ਮੇਂਬਰ  ਇੰਚਾਰਜ ਸ੍ਰ ਰਾਜਮਹਿੰਦਰ ਸਿੰਘ ਜੀ ਮਜੀਠਾ, ਸ. ਨਿਰਮਲ ਸਿੰਘ ਜੀ ਅਤੇ ਸ. ਗੁਰਿੰਦਰ ਸਿੰਘ ਜੀ ਚਾਵਲਾ ਨੇ ਸ਼ਿਰਕਤ ਕੀਤੀ | ਇਸ ਮੌਕੇ ਤੇ ਗੁਰੂਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ, ਕਵੀਸ਼ਰੀ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਰਾਹੀਂ ਚਾਰ ਸਾਹਿਬਜ਼ਾਦਿਆਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆ ਸ਼ਹੀਦੀਆਂ ਨੂੰ ਪ੍ਰਣਾਮ ਕੀਤਾ | 2017 - 2018 ਦੇ 6 ਵੀ ਤੋਂ 8 ਵੀ ਤਕ ਪੜਾਈ ਵਿਚ ਮਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਦਿਤੇ | ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਦਪਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਅਮੀਰ ਵਿਰਸੇ ਨਾਲ ਜੁੜਣ ਦੀ ਪ੍ਰੇਰਨਾ ਦਿਤੀ ਅਤੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Saturday, December 8, 2018

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਹੋਈ ਇਕੱਤਰਤਾ

   ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਹੋਈ ਇਕੱਤਰਤਾ 
ਅੰਮ੍ਰਿਤਸਰ, 08 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪੁਸਤਕ ‘ਗੁਰੂ ਨਾਨਕ ਵਿਚਾਰਧਾਰਾ’ ਅਤੇ ਯਾਦਗਾਰੀ ਸਿੱਖ ਡਾਇਰੀ ਛਾਪਣ ਦਾ ਫੈਸਲਾ ਕੀਤਾ ਹੈ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ ਦੌਰਾਨ ਇਹ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱੱਤਰਤਾ ’ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਬੈਜ (ਬਿੱਲੇ) ਤਿਆਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਪੁਰਾਤਨ ਪੁਸਤਕਾਂ ਨੂੰ ਮੁੜ ਛਪਵਾਉਣ ਦਾ ਫੈਸਲਾ ਕੀਤਾ ਹੈ, ਇਸ ਤਹਿਤ ਮੁੱਢਲੇ ਤੌਰ ’ਤੇ ਕੁਝ ਪੁਸਤਕਾਂ ਛਪਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਇਤਿਹਾਸਕ ਮੌਕੇ ’ਤੇ ਨਵੀਆਂ ਪੁਸਤਕਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਕਾਰਜ ਲਈ ਵੱਖ-ਵੱਖ ਸਿੱਖ ਵਿਦਵਾਨਾਂ ਪਾਸੋਂ ਵਿਸ਼ੇਸ਼ ਲੇਖ ਮੰਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤ੍ਰੈਕਾਲੀ ਦ੍ਰਿਸ਼ਟੀ’ ਇਕ ਪੁਸਤਕ ਲਗਪਗ ਤਿਆਰ ਹੈ, ਜਿਸ ਨੂੰ ਅਗਲੇ ਦਿਨਾਂ ਵਿਚ ਸੰਗਤ ਅਪਰਣ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬੀਤੇ ਸਮੇਂ ’ਚ ਪ੍ਰਸਿੱਧ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਡਾਇਰੀ ਦੇ ਪੰਨੇ’ ਛਾਪੀ ਗਈ ਸੀ, ਜਿਸ ਦੇ ਕੁਝ ਸਮਾਂ ਪਹਿਲਾਂ ਛਾਪਣ ਦੇ ਅਧਿਕਾਰ ਸ. ਭੰਵਰ ਨੇ ਵਾਪਸ ਲੈ ਲਏ ਸਨ। ਲੇਖਕ ਵੱਲੋਂ ਹੁਣ ਸ਼੍ਰੋਮਣੀ ਕਮੇਟੀ ਨੂੰ ਮੁੜ ਅਧਿਕਾਰ ਦੇਣ  ਲਈ ਪੱਤਰ ਭੇਜਿਆ ਗਿਆ ਹੈ ਅਤੇ ਇਸ ਪੁਸਤਕ ਨੂੰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪ੍ਰਕਾਸ਼ਤ ਕਰਵਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ. ਭੰਵਰ ਦੀ ਸਿਹਤ ਠੀਕ ਨਾ ਰਹਿਣ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਹੋਰ ਵਿਸ਼ੇਸ਼ ਫੈਸਲੇ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਇਤਿਹਾਸ, ਗੁਰਬਾਣੀ, ਗੁਰਮਤਿ ਸਿਧਾਂਤਾਂ ਨਾਲ ਸਬੰਧਤ ਸਰਵਉੱਚ ਪੁਸਤਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਚੇਚੇ ਇਨਾਮ ਦਿੱਤੇ ਜਾਇਆ ਕਰਨਗੇ। ਇਸ ਤਹਿਤ ਸਾਲ ਵਿਚ ਇਕ ਪੰਜਾਬੀ ਭਾਸ਼ਾ ਵਿਚ ਗੁਰਮਤਿ ਨਾਲ ਸਬੰਧਤ ਸਰਵੋਤਮ ਪੁਸਤਕ ਦੇ ਲੇਖਕ ਅਤੇ ਇਕ ਕਿਸੇ ਹੋਰ ਭਾਸ਼ਾ ਦੀ ਗੁਰਮਤਿ ਸਬੰਧੀ ਪੁਸਤਕ ਦੇ ਲੇਖਕ ਨੂੰ 51-51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਕੱਤਰਤਾ ਦੌਰਾਨ ਭਾਈ ਲੌਂਗੋਵਾਲ ਤੋਂ ਇਲਾਵਾ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ, ਪ੍ਰੋ. ਪ੍ਰਭਜੋਤ ਕੌਰ ਚੰਡੀਗੜ੍ਹ, ਸ. ਹਰਵਿੰਦਰ ਸਿੰਘ ਖ਼ਾਲਸਾ ਬਠਿੰਡਾ, ਡਾ. ਰੂਪ ਸਿੰਘ ਮੁੱਖ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਸਕੱਤਰ, ਸ. ਸਿਮਰਜੀਤ ਸਿੰਘ ਕੰਗ ਮੀਤ ਸਕੱਤਰ, ਡਾ. ਅਮਰਜੀਤ ਕੌਰ ਇੰਚਾਰਜ, ਡਾ. ਰਣਜੀਤ ਕੌਰ ਪੰਨਵਾਂ ਸਕਾਲਰ ਅਤੇ ਹੋਰ ਮੌਜੂਦ ਸਨ।

Thursday, December 6, 2018

PROGRAM IN DATA SCIENCE LAUNCHED AT SIDANA

PROGRAM IN DATA SCIENCE LAUNCHED AT SIDANA



SIDSA, Sidana Institute of Data Science & Business Analytics was Launched at Sidana  Institutes to Offer a Portfolio of high Impact Technology Programs.
An event was organized for the launch at Sidana Campus, Ram TirthRoad, Amritsar where Dr. KunwarVijayPartap, IPS (Punjab Cadre), Prof. (Dr.)T.S Behnipal, Dean  College Development Council, GNDU Amritsar, Dr.Swaraj Grover  (Social Worker) along with Sh. Sandeep  Rishi, ADC marked their presence. They all appreciated the launch of these need based courses first time In Amritsar.
SIDSA has collaborated with industry leader Mr. Harpreet Singh Dua, MBA (systems)/M.Sc. (Applied Business & Statics) has joined as SIDSA Director in Sidana Institutes. He is an Ex-IBMer  with over 25 years of hardcore industry experience including handling of many projects in Australia, handled multiple live projects in Data Science, Business Analytics and Enterprise Business Solution. He is consultant to a number of top academic institutes of the country, an avid writer on Data Science and Analytics, with articles getting published in Economics Times, India Today, Manzeera Solutions (UK), Elder Research (USA) etc.
SIDSA is going to offer a variety of programs in Data Science & Business Analytics which include Foundation course, Advanced Course, Data Science & Machine Learning using R and Python and Comprehensive Program in Data Science & Machine Learning with Hands On R & Python.
The Program highlights are that they are introduced first time in Amritsar Where Training will be provided in Classroom contrary to online training, The curriculum is relevant to Industry requirements.
These courses are especially designed for placements is India and helpful in going abroad. Students can get enrolled is Daily or weekend classes.
The programs have been launched at Head Office of Sidana Institutes and Sidana campus Both.





Wednesday, December 5, 2018

ਡਾ. ਰੂਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਸਬੰਧੀ ਕੀਤੀ ਇਕੱਤਰਤਾ

          ਡਾ. ਰੂਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਸਬੰਧੀ ਕੀਤੀ ਇਕੱਤਰਤਾ 
ਅੰਮ੍ਰਿਤਸਰ, 05 ਦਸੰਬਰ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰਾਂ ਨਾਲ ਇਕੱਤਰਤਾ ਕਰਕੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਲਈ ਸ਼ਰਧਾ ਦਾ ਕੇਂਦਰ ਹੈ ਅਤੇ ਇਥੇ ਪੁੱਜਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਸਮੂਹ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਜ਼ੁੰਮੇ ਲੱਗੀ ਡਿਊਟੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵੀ ਕਿਸਮ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਨਾਲ ਸਬੰਧਤ ਮੈਨੇਜਰ ਜ਼ੁੰਮੇਵਾਰ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ ਅਤੇ ਸ. ਦਿਲਜੀਤ ਸਿੰਘ ਬੇਦੀ ਨੇ ਵੀ ਮੈਨੇਜਰਾਂ ਨੂੰ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦਾ ਸਤਿਕਾਰ ਅਤੇ ਪਾਵਨ ਦਰਬਾਰ ਦੀ ਮਰਯਾਦਾ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਇਨ੍ਹਾਂ ਗੱਲਾਂ ਦਾ ਸਾਰੇ ਮੈਨੇਜਰਾਂ ਨੂੰ ਵਿਸ਼ੇਸ਼ ਤੌਰ ’ਤੇ ਖ਼ਿਆਲ ਰੱਖਣਾ ਚਾਹੀਦਾ ਹੈ। ਇਕੱਤਰਤਾ ਵਿਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਤੇ ਸ. ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਮਨਜਿੰਦਰ ਸਿੰਘ ਮੰਡ, ਸ. ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਸੁਖਰਾਜ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਪਰਮਜੀਤ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਸੁਖਬੀਰ ਸਿੰਘ, ਸ. ਨਰਿੰਦਰ ਸਿੰਘ ਮਥਰੇਵਾਲ, ਸ. ਬਘੇਲ ਸਿੰਘ, ਸ. ਗੁਰਾ ਸਿੰਘ, ਸ. ਨਿਸ਼ਾਨ ਸਿੰਘ, ਸ. ਹਰਪ੍ਰੀਤ ਸਿੰਘ, ਸ. ਜਗਤਾਰ ਸਿੰਘ ਸ਼ਹੂਰਾ, ਮੀਤ ਮੈਨੇਜਰ ਸ. ਜਸਪਾਲ ਸਿੰਘ, ਸ. ਗੁਰਪ੍ਰੀਤ ਸਿੰਘ ਤੇ ਹੋਰ ਮੌਜੂਦ ਸਨ।

ਸਿੱਖ ਕਤਲੇਆਮ ਸਬੰਧੀ ਸੁਪਰੀਮ ਕੋਰਟ ਵੱਲੋਂ ਐਸ.ਆਈ.ਟੀ. ਗਠਤ ਕਰਨ ਦਾ ਫੈਸਲਾ ਸ਼ਲਾਘਾਯੋਗ-ਭਾਈ ਲੌਂਗੋਵਾਲ

ਸਿੱਖ ਕਤਲੇਆਮ ਸਬੰਧੀ ਸੁਪਰੀਮ ਕੋਰਟ ਵੱਲੋਂ ਐਸ.ਆਈ.ਟੀ. ਗਠਤ ਕਰਨ ਦਾ ਫੈਸਲਾ ਸ਼ਲਾਘਾਯੋਗ-ਭਾਈ ਲੌਂਗੋਵਾਲ
ਅੰਮ੍ਰਿਤਸਰ, 05 ਦਸੰਬਰ-

1984 ’ਚ ਵਾਪਰੇ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਤ ਕਰਨ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਸਿੱਖ ਜਗਤ ਲਈ ਕਦੇ ਨਾ ਭੁਲਾਇਆ ਜਾਣ ਵਾਲਾ ਕਾਂਡ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿੱਖ ਕੌਮ ਵੱਲੋਂ ਪਿਛਲੇ 34 ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਸ ਸਬੰਧ ਵਿਚ ਸੁਪਰੀਮ ਕੋਰਟ ਵੱਲੋਂ ਐਸ.ਆਈ.ਟੀ. ਬਣਾਉਣ ਦਾ ਤਾਜ਼ਾ ਫੈਸਲਾ ਸਵਾਗਤਯੋਗ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਸ ਪ੍ਰਗਟਾਈ ਕਿ ਇਸ ਫੈਸਲੇ ਨਾਲ ਬੰਦ ਕੀਤੇ ਜਾ ਚੁੱਕੇ ਕੇਸਾਂ ਨੂੰ ਮੁੜ ਜਾਂਚ ਦੇ ਘੇਰੇ ਵਿਚ ਲਿਆਂਦਾ ਜਾ ਸਕੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਅਦਾਲਤ ਨੇ ਸਿੱਖ ਨਸਲਕੁਸ਼ੀ ਦੇ ਦੋ ਦੋਸ਼ੀਆਂ ਨੂੰ ਕਰੜੀਆਂ ਸਜ਼ਾਵਾਂ ਦੇ ਕੇ ਸਿੱਖਾਂ ਦਾ ਭਰੋਸਾ ਜਿੱਤਿਆ ਹੈ ਅਤੇ ਹੁਣ ਸੁਪਰੀਮ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮ ਗਠਤ ਕਰਕੇ ਬੰਦ ਕੀਤੇ ਜਾ ਚੁੱਕੇ ਮਾਮਲਿਆਂ ’ਤੇ ਮੁੜ ਵਿਚਾਰ ਦੇ ਫੈਸਲੇ ਨਾਲ ਸਿੱਖਾਂ ਦਾ ਨਿਆਂਪਾਲਕਾ ’ਤੇ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆਂ ਨਹੀਂ ਜਾਣਾ ਚਾਹੀਦਾ ਅਤੇ ਹਰ ਦੋਸ਼ੀ ਨੂੰ ਕਰੜੀ ਤੋਂ ਕਰੜੀ ਤੋਂ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ।

ਭਾਈ ਲੌਂਗੋਵਾਲ ਨੇ ਪੰਚਾਇਤੀ ਚੋਣਾਂ ਦਸੰਬਰ ਵਿਚ ਨਾ ਕਰਵਾਉਣ ਦੀ ਪੰਜਾਬ ਸਰਕਾਰ ਨੂੰ ਕੀਤੀ ਅਪੀਲ

ਭਾਈ ਲੌਂਗੋਵਾਲ ਨੇ ਪੰਚਾਇਤੀ ਚੋਣਾਂ ਦਸੰਬਰ ਵਿਚ ਨਾ ਕਰਵਾਉਣ ਦੀ ਪੰਜਾਬ ਸਰਕਾਰ ਨੂੰ ਕੀਤੀ ਅਪੀਲ 

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ ਲਿਖਿਆ ਪੱਤਰ
ਅੰਮ੍ਰਿਤਸਰ, 05 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਨੂੰ ਪੰਚਾਇਤ ਚੋਣਾਂ ਦਸੰਬਰ ਮਹੀਨੇ ਦੇ ਅਖ਼ੀਰ ਵਿਚ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਦਸੰਬਰ ਮਹੀਨਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਸਮੇਤ ਮਾਤਾ ਗੁਜਰੀ ਜੀ ਅਤੇ ਅਨੇਕਾਂ ਗੁਰਸਿੱਖਾਂ ਦੀਆਂ ਸ਼ਹਾਦਤਾਂ ਨਾਲ ਸਬੰਧਤ ਹੈ। ਇਸ ਮਹੀਨੇ ਨਾਲ ਸਮੁੱਚੀ ਸਿੱਖ ਕੌਮ ਦੀਆਂ ਵੈਰਾਗਮਈ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦੋਂ ਇਨ੍ਹਾਂ ਸ਼ਹੀਦੀ ਦਿਹਾੜਿਆਂ ਨੂੰ ਸਮੁੱਚੀ ਕੌਮ ਵੱਲੋਂ ਸ਼ਰਧਾ ਤੇ ਵੈਰਾਗ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ, ਤਾਂ ਉਸ ਸਮੇਂ ਪੰਜਾਬ ਦੇ ਪਿੰਡਾਂ ਅੰਦਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣੀਆਂ ਠੀਕ ਨਹੀਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ ਕਿ ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਕਿਹੋ ਜਿਹਾ ਮਾਹੌਲ ਹੁੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਅੱਗੇ ਪਾ ਦਿੱਤੀਆਂ ਜਾਣ, ਤਾਂ ਜੋ ਸਮੁੱਚਾ ਸਿੱਖ ਜਗਤ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਮਹਾਨ ਸ਼ਹੀਦਾਂ ਨੂੰ ਸ਼ਹੀਦੀ ਹਫ਼ਤੇ ਦੀ ਵੈਰਾਗਮਈ ਭਾਵਨਾ ਅਨੁਸਾਰ ਸ਼ਰਧਾ ਤੇ ਸਤਿਕਾਰ ਭੇਟ ਕਰ ਸਕਣ।

ਜਥੇਦਾਰ ਬ੍ਰਹਮਪੁਰਾ 'ਹੋਏ ਭਾਵੁਕ ਕਿਹਾ ਸਭ ਕੁੱਝ ਬਰਦਾਸ਼ਤ ਪਰ 'ਅਕਾਲੀ ਸਰਕਾਰ ਸਮੇਂ ਹੋਈ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰਾਂਗੇ ਬਰਦਾਸ਼ਤ: ਜਥੇਦਾਰ ਬ੍ਰਹਮਪੁਰਾ


ਜਥੇਦਾਰ ਬ੍ਰਹਮਪੁਰਾ 'ਹੋਏ ਭਾਵੁਕ ਕਿਹਾ ਸਭ ਕੁੱਝ ਬਰਦਾਸ਼ਤ ਪਰ 'ਅਕਾਲੀ ਸਰਕਾਰ ਸਮੇਂ ਹੋਈ ਗੁਰੂ ਸਾਹਿਬ ਦੀ  ਬੇਅਦਬੀ ਨਹੀਂ ਕਰਾਂਗੇ ਬਰਦਾਸ਼ਤ: ਜਥੇਦਾਰ ਬ੍ਰਹਮਪੁਰਾ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਕਰਾਂਗੇ ਨਵੇਂ 'ਅਕਾਲੀ ਦਲ ਦਾ ਆਗਾਜ਼: ਜਥੇਦਾਰ ਬ੍ਰਹਮਪੁਰਾ



ਤਰਨ ਤਾਰਨ 5 ਦਸੰਬਰ 2018: ( ) ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ ਅੱਜ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਖਡੂਰ ਸਾਹਿਬ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ,16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕਰਨ ਦਾ ਕੀਤਾ ਐਲਾਨ ਅਤੇ ਮੌਜੂਦਾ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਜੀਜੇ ਸਾਲੇ ਨੂੰ ਵੀ ਜੰਮ ਕੇ ਆਪਣੇ ਨਿਸ਼ਾਨੇ ਤੇ ਲਿਆ
ਉਨ੍ਹਾਂ ਕਿਹਾ ਕਿ " ਮੇਰਾ 60 ਸਾਲ ਦਾ ਰਾਜਨੀਤਕ ਤਜਰਬਾ ਹੈ ਅਤੇ ਇਸ ਲੰਮੇ ਸਮੇਂ ਦੌਰਾਨ ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹਨੀਂ ਮੰਦੀ ਹਾਲਤ ਹੋਈ ਕਦੇ ਨਹੀਂ ਵੇਖੀਂ ਅਤੇ ਇਸ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ਼ ਤਾਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਲੋਕਾਂ ਵਿਚ ਇਸ ਪਵਿੱਤਰ ਅਕਾਲੀ ਦਲ ਦਾ ਅਕਸ ਖ਼ਰਾਬ ਕੀਤਾ ਅਤੇ ਜੋ ਬਜਰ ਗੁਨਾਹ ਇਹਨਾਂ ਅਕਾਲੀ ਸਰਕਾਰ ਸਮੇਂ ਕੀਤਾ ਉਹ ਬਰਦਾਸ਼ਤ ਕਰਨਯੋਗ ਨਹੀਂ ਹੈ ਜਿਸ ਵਿਚ ਇਹਨਾਂ ਆਪਣਾ ਸਿਆਸੀ ਲਾਹਾ ਖੱਟਣ ਖਾਤਰ ਸਿੱਖ ਪੰਥ, ਕੌਮ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜੋ ਸਮਾਂ ਆਉਣ ਤੇ ਲੋਕਾਂ ਵਲੋਂ ਇਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ
ਜਥੇਦਾਰ ਬ੍ਰਹਮਪੁਰਾ ਆਪਣੇ ਸੰਬੋਧਨ ਦੌਰਾਨ ਭਾਵੁਕ ਵੀ ਹੋ ਗੲੇ ਉਨ੍ਹਾਂ ਕਿਹਾ ਕਿ " ਮੈਨੂੰ ਸ਼੍ਰੋਮਣੀ ਅਕਾਲੀ ਦਲ ' ਕੰਮ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਦਿਕੱਤ ਅਤੇ ਪ੍ਰੇਸ਼ਾਨੀ ਨਹੀਂ ਸੀ, ਮੇਰੇ ਕੋਲ ਰਾਜਭਾਗ ਸੀ, ਹਰ ਜਗ੍ਹਾ ਤੇ ਇਜ਼ਤ, ਸਲੂਟ ਵਜਦੇ ਸਨ ਅਤੇ ਚੰਗਾ ਵਤੀਰਾ ਹੁੰਦਾ ਸੀ ਪਰ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਥ ਵਿਰੋਧੀ ਸਿਰਸੇ ਵਾਲੇ ਪਖੰਡੀ ਸਾਧ ਨਾਲ ਰਲ ਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਤਾਂ ਮੇਰੇ ਕੋਲੋਂ ਰਿਹਾ ਨਹੀਂ ਗਿਆ ਅਤੇ ਹੁਣ ਇਸ ਪਰਿਵਾਰ ਨੂੰ ਲਾਂਭੇ ਕਰਨ ਦਾ ਵਕਤ ਗਿਆ ਹੈ ਜਿਸ ਲੲੀ ਹੁਣ ਇਹ ਵਿਰੋਧ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਲੲੀ ਸ਼ਰਧਾ, ਪਿਆਰ ਅਤੇ ਸਤਿਕਾਰ ਰੱਖਣ ਵਾਲਿਆਂ ਉਹ ਹਰ ਇਕ ਸ਼ਖ਼ਸ ਨੂੰ ਪੰਥ ਦੋਖੀਆਂ ਅਤੇ ਗ਼ਦਾਰਾਂ ਦਾ ਸਾਥ ਨਾ ਦੇਣ ਦੀ ਅਪੀਲ ਕੀਤੀ ਤਾਂ ਜੋ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਹੋ ਸਕੇ
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਉਹ ਹਰ ਇਕ ਉਪਰਾਲਾ ਕੀਤਾ ਜਾਵੇਗਾ ਜਿਸ ਨਾਲ ਸਿੱਖ ਪੰਥ ਦੀ ਚੜ੍ਹਦੀਕਲਾ ਹੋ ਸਕੇ ਅਤੇ ਉਨ੍ਹਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਵੱਲੋਂ ਨਵੇਂ ਅਕਾਲੀ ਦਲ ਬਣਾਉਣ ਦੇ ਫੈਸਲੇ ਨੂੰ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚ ਵੀ ਵੱਸਦੇ ਪੰਜਾਬੀਆਂ ਨੇ ਖੁਲਕੇ ਸਮਰਥਨ ਕੀਤਾ ਹੈ ਅਤੇ ਜ਼ਲਦ ਹੀ ਇਸ ਅਕਾਲੀ ਦਲ ਪੁਰਾਣੇ 1920 ਵਾਲੇ ਸਵਿਧਾਨ ਵਾਂਗੂ ਚਲਾਇਆ ਜਾਵੇਗਾ ਅਤੇ ਜੋ ਵੀ ਇਸ ਤਬਦੀਲੀ ਕਰਨੀ ਬਣਦੀ ਹੈ ਉਹ ਕੀਤੀ ਜਾਵੇਗੀ। ਉਨ੍ਹਾਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਇਸ ਲੲੇ ਗਏ ਸ਼ਲਾਘਾਯੋਗ ਫੈਸਲੇ ਦਾ ਸਵਾਗਤ ਕੀਤਾ
ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਸੇ਼ਕ, ਚੇਅਰਮੈਨ ਸਤਿੰਦਰਪਾਲ ਸਿੰਘ ਮੱਲਮੋਹਰੀ, ਗੁਰਿੰਦਰ ਸਿੰਘ ਟੋਨੀ, ਓਐਸਡੀ ਦਮਨਜੀਤ ਸਿੰਘ, ਅੰਗਰੇਜ਼ ਸਿੰਘ ਸਰਪੰਚ ਅਲਾਵਲਪੁਰ, ਕਸ਼ਮੀਰ ਸਿੰਘ ਸੰਘਾ, ਪੂਰਨ ਸਿੰਘ, ਨਰਿੰਦਰ ਸਿੰਘ ਪੰਚ, ਪਿਆਰਾ ਸਿੰਘ ਦੁਗਲਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ, ਸਰਦਾਰਾ ਸਿੰਘ ਮੈਂਬਰ ਪੰਚਾਇਤ, ਸਵਿੰਦਰ ਸਿੰਘ ਨੰਬਰਦਾਰ, ਅਨੋਖ ਸਿੰਘ ਸਾਬਕਾ ਸਰਪੰਚ, ਗੁਰਮਿੰਦਰ ਸਿੰਘ ਨੰਬਰਦਾਰ ਮੱਲਮੋਹਰੀ, ਕਸ਼ਮੀਰ ਸਿੰਘ ਮੱਲਮੋਹਰੀ, ਕੈਪਟਨ ਸਰਬਜੀਤ ਸਿੰਘ ਮੱਲਮੋਹਰੀ, ਪਰਸਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਬਲਜਿੰਦਰ ਸਿੰਘ ਸਰਪੰਚ ਨੌਰੰਗਾਬਾਦ, ਬਲਕਾਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਬਾਬਾ ਸਤਨਾਮ ਸਿੰਘ ਮੈਂਬਰ ਨੌਰੰਗਾਬਾਦ, ਸਤਪਾਲ ਸਿੰਘ ਮੈਂਬਰ ਨੌਰੰਗਾਬਾਦ, ਸੁਖਦੇਵ ਸਿੰਘ ਮੈਂਬਰ ਨੌਰੰਗਾਬਾਦ, ਰਾਮ ਸਿੰਘ ਨੌਰੰਗਾਬਾਦ, ਮੋਹਨ ਸਿੰਘ ਨੌਰੰਗਾਬਾਦ, ਬਲਬੀਰ ਸਿੰਘ ਨੌਰੰਗਾਬਾਦ, ਅਮਨਦੀਪ ਸਿੰਘ, ਪੂਰਨ ਸਿੰਘ, ਬਿੱਲਾ ਨੌਰੰਗਾਬਾਦ, ਹਰਜਿੰਦਰ ਸਿੰਘ ਸੇਕਚੱਕ, ਗੁਰਪ੍ਰੀਤ ਸਿੰਘ ਪੱਪਾ, ਅਜਾਇਬ ਸਿੰਘ, ਗੁਰਦਿਆਲ ਸਿੰਘ ਪੱਤਰਵਾਲੇ, ਬਲਵਿੰਦਰ ਸਿੰਘ, ਲੱਖਾ ਸਿੰਘ, ਸੁਖਦੇਵ ਸਿੰਘ ਸਰਪੰਚ, ਜਥੇਦਾਰ ਪ੍ਰਤਾਪ ਸਿੰਘ, ਗੁਰਸਾਹਿਬ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਉਪਕਾਰ ਸਿੰਘ, ਗੁਰਭੇਜ ਸਿੰਘ, ਚਰਨਜੀਤ ਸਿੰਘ ਦੇਉਂ ਆਦਿ ਹਾਜ਼ਰ ਸਨ